ਇੱਥੋਂ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਨਾਮਜ਼ਦ ਅੱਤਵਾਦੀ ਗੋਲਡੀ ਬਰਾੜ ਦੀ ਮਾਂ ਪ੍ਰਿਤਪਾਲ ਕੌਰ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ, ਜੋ ਇਸ ਸਮੇਂ ਆਪਣੇ ਪਤੀ ਸ਼ਮਸ਼ੇਰ ਸਿੰਘ ਸਮੇਤ ਨਿਆਂਇਕ ਹਿਰਾਸਤ ਵਿੱਚ ਹੈ। ਪ੍ਰਿਤਪਾਲ ਅਤੇ ਸ਼ਮਸ਼ੇਰ ਦੋਵਾਂ ਨੂੰ 26 ਜਨਵਰੀ ਨੂੰ ਅੰਮ੍ਰਿਤਸਰ ਤੋਂ ਇੱਕ ਸਕੂਲ ਅਧਿਆਪਕ ਦੀ ਸ਼ਿਕਾਇਤ ‘ਤੇ ਦਰਜ 2024 ਦੇ ਜਬਰੀ ਵਸੂਲੀ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਚਾਰ ਦਿਨਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ 30 ਜਨਵਰੀ ਨੂੰ ਇਸ ਜੋੜੇ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਸੀ।ਪ੍ਰਿਤਪਾਲ ਮੁਕਤਸਰ ਜ਼ਿਲ੍ਹਾ ਜੇਲ੍ਹ ਵਿਚ ਬੰਦ ਹੈ, ਜਦਕਿ ਉਸ ਦਾ ਪਤੀ ਕਪੂਰਥਲਾ ਜੇਲ੍ਹ ਵਿਚ ਬੰਦ ਹੈ।


