ਐਤਵਾਰ ਤੜਕੇ ਚੁੰਨੀ-ਮੋਰਿੰਡਾ ਸੜਕ ਦੇ ਵਿਚਕਾਰ ਖੜ੍ਹੇ ਟਿੱਪਰ ਨਾਲ ਮੋਟਰਸਾਈਕਲ ਦੀ ਟੱਕਰ ਵੱਜਣ ਕਾਰਨ 28 ਸਾਲਾ ਵਿਅਕਤੀ ਦੀ ਮੌਤ ਹੋ ਗਈ।ਮ੍ਰਿਤਕ ਦੀ ਪਛਾਣ ਰਵੀ ਕੁਮਾਰ ਵਾਸੀ ਪਿੰਡ ਪੀਰ ਜੈਨ ਵਜੋਂ ਹੋਈ ਹੈ।ਪੁਲਿਸ ਅਨੁਸਾਰ ਇਹ ਹਾਦਸਾ ਸਵੇਰੇ 1 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਰਵੀ ਆਪਣੇ ਮੋਟਰਸਾਈਕਲ (KB0-9-8-8) ‘ਤੇ ਸਵਾਰ ਹੋ ਕੇ ਆਪਣੇ ਪਿੰਡ ਨੂੰ ਪਰਤ ਰਿਹਾ ਸੀ। ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਮ੍ਰਿਤਕ ਦੇ ਭਰਾ ਯੋਗਰਾਜ ਸਿੰਘ ਨੇ ਦੋਸ਼ ਲਾਇਆ ਕਿ ਇੱਕ ਟਿੱਪਰ (ਪੀਬੀ-11ਡੀਏ-9021) ਸ਼ਰਾਬ ਦੇ ਠੇਕੇ ਕੋਲ ਸੜਕ ਦੇ ਵਿਚਕਾਰ ਖਤਰੇ ਦੀਆਂ ਲਾਈਟਾਂ ਜਾਂ ਚਿਤਾਵਨੀ ਚਿੰਨ੍ਹ ਦੇ ਬਿਨਾਂ ਖੜ੍ਹਾ ਸੀ। ਖ਼ਰਾਬ ਵਿਜ਼ੀਬਿਲਟੀ ਹੋਣ ਕਾਰਨ ਮੋਟਰਸਾਈਕਲ ਉਸ ਦੇ ਪਿਛਲੇ ਪਾਸੇ ਜਾ ਵੱਜਿਆ, ਜਿਸ ਕਾਰਨ ਰਵੀ ਸੜਕ ‘ਤੇ ਡਿੱਗ ਗਿਆ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਟਿੱਪਰ ਚਾਲਕ ਹਨੇਰੇ ਦਾ ਫਾਇਦਾ ਉਠਾ ਕੇ ਮੌਕੇ ਤੋਂ ਫ਼ਰਾਰ ਹੋ ਗਿਆ।ਇਸ ਸਬੰਧੀ ਥਾਣਾ ਬਡਾਲੀ ਆਲਾ ਸਿੰਘ ਵਿਖੇ ਅਣਪਛਾਤੇ ਟਿੱਪਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ।


