ਲੁਧਿਆਣਾ ਵਿੱਚ ਹਿੱਟ ਐਂਡ ਰਨ ਮਾਮਲੇ ਵਿੱਚ ਪੁਲਿਸ ਮੁਲਾਜ਼ਮ ਦੀ ਮੌਤ

Lorem ipsum dolor sit amet consectetur. Facilisis eu sit commodo sit. Phasellus elit sit sit dolor risus faucibus vel aliquam. Fames mattis.



ਲੁਧਿਆਣਾ ਵਿੱਚ ਸ਼ੁੱਕਰਵਾਰ ਸਵੇਰੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ।ਉਹ ਸਵੇਰੇ 5.30 ਵਜੇ ਦੇ ਕਰੀਬ ਸਵੇਰ ਦੀ ਸੈਰ ਕਰ ਰਿਹਾ ਸੀ ਕਿ ਲੜਕੀਆਂ ਦੇ ਕਾਲਜ ਨੇੜੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਸਨੂੰ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।ਹਾਦਸਾ ਇੰਨਾ ਭਿਆਨਕ ਸੀ ਕਿ ਮ੍ਰਿਤਕ ਦਾ ਸਿਰ ਬੁਰੀ ਤਰ੍ਹਾਂ ਨਾਲ ਕੁਚਲ ਗਿਆ ਅਤੇ ਦੋਵੇਂ ਲੱਤਾਂ ਟੁੱਟ ਗਈਆਂ। ਚਸ਼ਮਦੀਦਾਂ ਮੁਤਾਬਕ ਉਹ ਖੂਨ ਨਾਲ ਲੱਥਪੱਥ ਕਾਫੀ ਦੇਰ ਤੱਕ ਸੜਕ ‘ਤੇ ਪਿਆ ਰਿਹਾ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।ਤਰਸੇਮ ਸਿੰਘ (50) ਲੁਧਿਆਣਾ ਕੋਰਟ ਕੰਪਲੈਕਸ ਵਿਖੇ ਜੱਜ ਕੋਲ ਤਾਇਨਾਤ ਸੀ।ਥਾਣਾ ਡਿਵੀਜ਼ਨ 8 ਦੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਸੀਸੀਟੀਵੀ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ਹਿਰ ਦੇ ਸਾਰੇ ਚੌਰਾਹਿਆਂ ‘ਤੇ ਟ੍ਰੈਫਿਕ ਪੁਲਿਸ ਨੇ ਡਰਾਈਵਰ ਨੂੰ ਫੜਨ ਲਈ ਚੌਕਸ ਕਰ ਦਿੱਤਾ ਹੈ।ਪੁਲਿਸ ਨੇ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Tags :

Search

Popular Posts


Recent Posts

©2025 – All Right Reserved. Designed and Developed by JATTVIBE.