Selected menu has been deleted. Please select the another existing nav menu.
=

ਨਸ਼ੀਲੇ ਪਦਾਰਥਾਂ ਦੀ ਵੱਡੀ ਬਰਾਮਦਗੀ: ਲੁਧਿਆਣਾ ‘ਚ 3100 ਕਿਲੋ ਭੁੱਕੀ ਬਰਾਮਦ

Lorem ipsum dolor sit amet consectetur. Facilisis eu sit commodo sit. Phasellus elit sit sit dolor risus faucibus vel aliquam. Fames mattis.

HTML tutorial

ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਇੱਕ ਤਾਜ਼ਾ ਮਾਮਲੇ ਵਿੱਚ ਥਾਣਾ ਜਮਾਲਪੁਰ ਪੁਲਿਸ ਨੇ ਛਾਪੇਮਾਰੀ ਕਰਦਿਆਂ ਇੱਕ ਟਰੱਕ ਅਤੇ ਤਿੰਨ ਹੋਰ ਵਾਹਨਾਂ ਵਿੱਚੋਂ 3100 ਕਿਲੋ ਭੁੱਕੀ ਬਰਾਮਦ ਕੀਤੀ ਹੈ।ਇਸ ਤਸਕਰੀ ਵਿੱਚ ਸ਼ਾਮਲ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਫਰਾਰ ਹੋ ਗਏ ਹਨ। ਜਾਣਕਾਰੀ ਅਨੁਸਾਰ ਸਬ-ਇੰਸਪੈਕਟਰ ਦਲਵੀਰ ਸਿੰਘ ਪੁਲਸ ਪਾਰਟੀ ਸਮੇਤ ਸ਼ੁੱਕਰਵਾਰ ਨੂੰ ਜਮਾਲਪੁਰ ਚੌਕ ‘ਚ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ ਮੌਜੂਦ ਸਨ ਤਾਂ ਤਸਕਰਾਂ ਨੇ ਇਹ ਟਰੱਕ ਥਾਣਾ ਲਾਡੋਵਾਲ ਅਧੀਨ ਪੈਂਦੇ ਸੁੰਨਸਾਨ ਖੇਤਰ ‘ਚ ਖੜ੍ਹਾ ਕੀਤਾ ਹੋਇਆ ਸੀ। ਕਿਸੇ ਮੁਖਬਰ ਤੋਂ ਇਤਲਾਹ ਮਿਲਣ ‘ਤੇ ਪੁਲਿਸ ਟੀਮ ਨੇ ਉਕਤ ਸਥਾਨ ‘ਤੇ ਛਾਪਾ ਮਾਰਿਆ।ਪੁਲਿਸ ਨੇ ਉਕਤ ਸਥਾਨ ਤੋਂ ਤਿੰਨ ਹੋਰ ਵਾਹਨ ਵੀ ਜ਼ਬਤ ਕੀਤੇ, ਜਿਨ੍ਹਾਂ ਦੀ ਵਰਤੋਂ ਵੱਖ-ਵੱਖ ਥਾਵਾਂ ‘ਤੇ ਨਸ਼ਿਆਂ ਦੀ ਛੋਟੀ ਖੇਪ ਪਹੁੰਚਾਉਣ ਲਈ ਕੀਤੀ ਜਾਣੀ ਸੀ, ਜਿਸ ਤੋਂ ਪਤਾ ਚੱਲਦਾ ਹੈ ਕਿ ਇਸ ਪਿੱਛੇ ਕਿਸੇ ਵੱਡੇ ਅੰਤਰਰਾਜੀ ਗਿਰੋਹ ਦੀ ਹੋਂਦ ਹੋ ਸਕਦੀ ਹੈ।

HTML tutorial

Tags :

Search

Popular Posts


Useful Links

Selected menu has been deleted. Please select the another existing nav menu.

Recent Posts

©2025 – All Right Reserved. Designed and Developed by JATTVIBE.