ਨਗਰ ਨਿਗਮ ਮੁਹਾਲੀ ਅਤੇ ਜ਼ੀਰਕਪੁਰ, ਡੇਰਾਬਸੀ, ਲਾਲੜੂ, ਬਨੂੜ, ਨਵਾਂਗਾਓਂ ਅਤੇ ਕੁਰਾਲੀ ਦੀਆਂ ਨਗਰ ਕੌਂਸਲਾਂ ਲਈ 26 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਲਈ ਅੱਠ ਗਿਣਤੀ ਕੇਂਦਰ ਬਣਾਏ ਗਏ ਹਨ।ਇਹ ਗਿਣਤੀ ਵੀਡੀਓ ਕੈਮਰੇ ਦੀ ਨਿਗਰਾਨੀ ਹੇਠ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਹੇਠ ਹੋਵੇਗੀ। ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਸਿਰਫ਼ ਅਧਿਕਾਰਤ ਵਿਅਕਤੀਆਂ ਨੂੰ ਹੀ ਗਿਣਤੀ ਕੇਂਦਰਾਂ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਨਗਰ ਕੌਂਸਲ, ਕੁਰਾਲੀ – ਕਮਿਊਨਿਟੀ ਹਾਲ, ਦਫ਼ਤਰ ਨਗਰ ਕੌਂਸਲ, ਕੁਰਾਲੀ; ਨਗਰ ਕੌਂਸਲ, ਨਯਾਗਾਓਂ – ਸੈਂਚੁਰੀ ਪਬਲਿਕ ਸਕੂਲ, ਕਰੋਰਨ, ਨਯਾਗਾਓਂ, ਨਗਰ ਕੌਂਸਲ, ਜ਼ੀਰਕਪੁਰ – ਕਮਿਊਨਿਟੀ ਸੈਂਟਰ, ਚਾਟ; ਨਗਰ ਕੌਂਸਲ, ਡੇਰਾਬੱਸੀ – ਸਰਕਾਰੀ ਕਾਲਜ, ਡੇਰਾਬੱਸੀ; ਨਗਰ ਕੌਂਸਲ, ਲਾਲੜੂ – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲਾਲੜੂ; ਨਗਰ ਨਿਗਮ, ਮੋਹਾਲੀ (ਵਾਰਡ 1-25) – ਕਮਿਊਨਿਟੀ ਸੈਂਟਰ, ਫੇਜ਼ 7; ਨਗਰ ਨਿਗਮ, ਮੋਹਾਲੀ (ਵਾਰਡ 26-50) – ਕਮਿਊਨਿਟੀ ਸੈਂਟਰ, ਸੈਕਟਰ 69ਏ ਵੱਲੋਂ ਗਿਣਤੀ ਦੇ ਪ੍ਰਬੰਧਾਂ ਦੀ ਰਿਹਰਸਲ ਭਲਕੇ 28 ਮਈ ਨੂੰ ਸਵੇਰੇ 10 ਵਜੇ ਨਿਰਧਾਰਤ ਸਥਾਨਾਂ ‘ਤੇ ਕਰਵਾਈ ਜਾਵੇਗੀ। ਗਿਣਤੀ ਪ੍ਰਕਿਰਿਆ 29 ਮਈ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਸਾਰੇ ਰਿਟਰਨਿੰਗ ਅਫ਼ਸਰਾਂ ਨੂੰ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਗਿਣਤੀ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।


