ਮੁਕਤਸਰ ਸਦਰ ਥਾਣੇ ‘ਚ ਹੈਲਪਰ ਵਜੋਂ ਕੰਮ ਕਰਦੇ ਨੌਜਵਾਨ ਦੀ ਮੰਗਲਵਾਰ ਨੂੰ ਭੇਤਭਰੀ ਹਾਲਤ ‘ਚ ਥਾਣੇ ਦੀ ਦੂਜੀ ਮੰਜ਼ਿਲ ‘ਤੇ ਇਕ ਕਮਰੇ ‘ਚ ਲਟਕਦੀ ਲਾਸ਼ ਮਿਲੀ।ਮ੍ਰਿਤਕ ਦੀ ਪਛਾਣ ਸੁਨੀਲ ਕੁਮਾਰ ਵਾਸੀ ਫਾਜ਼ਿਲਕਾ ਦੀ ਲਾਧੂਕਾ ਮੰਡੀ ਦੇ ਰੂਪ ‘ਚ ਹੋਈ ਹੈ।ਪੁਲਿਸ ਦੇ ਅਨੁਸਾਰ ਲਾਸ਼ ਨੂੰ ਪੁਲਸ ਨੇ ਆ ਰਹੇ ਕਮਰੇ ‘ਚੋਂ ਖੋਲ੍ਹ ਕੇ ਦੇਖਿਆ ਤਾਂ ਉਸ ਦੀ ਲਾਸ਼ ਬਰਾਮਦ ਹੋਈ। ਡੀ.ਐਸ.ਪੀ ਬਚਨ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਮੌਤ ਦੋ ਦਿਨ ਪਹਿਲਾਂ ਹੋਈ ਹੈ।ਪਰਿਵਾਰ ਦਾ ਕਹਿਣਾ ਹੈ ਕਿ ਮ੍ਰਿਤਕ ਦਾ ਆਪਣੀ ਪਤਨੀ ਨਾਲ ਝਗੜਾ ਸੀ ਅਤੇ ਉਹ ਜਿਆਦਾਤਰ ਆਪਣੇ ਰਿਸ਼ਤੇਦਾਰਾਂ ਕੋਲ ਰਹਿੰਦਾ ਸੀ।ਡੀ.ਐਸ.ਪੀ ਨੇ ਦੱਸਿਆ ਕਿ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।


