Barnala News : 20 ਸਾਲਾ ਨੌਜਵਾਨ ਨੇ ਖ਼ੁਦ ਨੂੰ ਗੋਲੀ ਮਾਰ ਕੇ ਜੀਵਨ ਲੀਲ੍ਹਾ ਕੀਤੀ ਸਮਾਪਤ ,ਕੈਨੇਡਾ ਜਾਣ ਲਈ ਲਗਾਈ ਫਾਈਲ ਰਿਫਿਊਜ ਹੋਣ ਕਾਰਨ ਸੀ ਪ੍ਰੇਸ਼ਾਨ

1 month ago 5
  • Home
  • ਮੁੱਖ ਖਬਰਾਂ
  • Barnala News : 20 ਸਾਲਾ ਨੌਜਵਾਨ ਨੇ ਖ਼ੁਦ ਨੂੰ ਗੋਲੀ ਮਾਰ ਕੇ ਜੀਵਨ ਲੀਲ੍ਹਾ ਕੀਤੀ ਸਮਾਪਤ ,ਕੈਨੇਡਾ ਜਾਣ ਲਈ ਲਗਾਈ ਫਾਈਲ ਰਿਫਿਊਜ ਹੋਣ ਕਾਰਨ ਸੀ ਪ੍ਰੇਸ਼ਾਨ

Barnala News : ਬਰਨਾਲਾ ਦੇ ਪਿੰਡ ਸੁਖਪੁਰਾ ਵਿਖੇ 20 ਸਾਲਾ ਨੌਜਵਾਨ ਨੇ 12 ਬੋਰ ਰਾਈਫ਼ਲ ਨਾਲ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਨੌਜਵਾਨ ਨੇ ਆਪਣੀ ਕੈਨੇਡਾ ਫਾਈਲ ਰੱਦ ਹੋਣ ਤੋਂ ਬਾਅਦ ਇਹ ਕਦਮ ਚੁੱਕਿਆ ਹੈ। ਮ੍ਰਿਤਕ ਦੀ ਪਛਾਣ ਲਵਪ੍ਰੀਤ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਸੁਖਪੁਰਾ ਵਜੋਂ ਹੋਈ

 20 ਸਾਲਾ ਨੌਜਵਾਨ ਨੇ ਖ਼ੁਦ ਨੂੰ ਗੋਲੀ ਮਾਰ ਕੇ ਜੀਵਨ ਲੀਲ੍ਹਾ ਕੀਤੀ ਸਮਾਪਤ ,ਕੈਨੇਡਾ ਜਾਣ ਲਈ ਲਗਾਈ ਫਾਈਲ ਰਿਫਿਊਜ ਹੋਣ ਕਾਰਨ ਸੀ ਪ੍ਰੇਸ਼ਾਨ

Barnala News : 20 ਸਾਲਾ ਨੌਜਵਾਨ ਨੇ ਖ਼ੁਦ ਨੂੰ ਗੋਲੀ ਮਾਰ ਕੇ ਜੀਵਨ ਲੀਲ੍ਹਾ ਕੀਤੀ ਸਮਾਪਤ ,ਕੈਨੇਡਾ ਜਾਣ ਲਈ ਲਗਾਈ ਫਾਈਲ ਰਿਫਿਊਜ ਹੋਣ ਕਾਰਨ ਸੀ ਪ੍ਰੇਸ਼ਾਨ

Barnala News : ਬਰਨਾਲਾ ਦੇ ਪਿੰਡ ਸੁਖਪੁਰਾ ਵਿਖੇ 20 ਸਾਲਾ ਨੌਜਵਾਨ ਨੇ 12 ਬੋਰ ਰਾਈਫ਼ਲ ਨਾਲ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਨੌਜਵਾਨ ਨੇ ਆਪਣੀ ਕੈਨੇਡਾ ਫਾਈਲ ਰੱਦ ਹੋਣ ਤੋਂ ਬਾਅਦ ਇਹ ਕਦਮ ਚੁੱਕਿਆ ਹੈ।  ਮ੍ਰਿਤਕ ਦੀ ਪਛਾਣ ਲਵਪ੍ਰੀਤ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਸੁਖਪੁਰਾ ਵਜੋਂ ਹੋਈ ਹੈ। 

ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਭੈਣ ਕੈਨੇਡਾ ਗਈ ਸੀ ਅਤੇ ਉਸਦੀ ਕੈਨੇਡਾ ਜਾਣ ਦੀ ਫਾਈਲ ਵੀ ਰੱਦ ਹੋ ਗਈ ਸੀ, ਜਿਸ ਤੋਂ ਬਾਅਦ ਨੌਜਵਾਨ ਡਿਪ੍ਰੈਸ਼ਨ ਵਿੱਚ ਸੀ। ਇਸ ਸਮੱਸਿਆ ਕਾਰਨ ਅੱਜ ਨੌਜਵਾਨ ਨੇ ਘਰ ਵਿੱਚ ਪਈ 12 ਬੋਰ ਦੀ ਬੰਦੂਕ ਨਾਲ ਖ਼ੁਦ ਨੂੰ ਗੋਲੀ ਮਾਰ ਕੇ    ਖ਼ੁਦਕੁਸ਼ੀ ਕਰ ਲਈ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


ਨੌਜਵਾਨ ਲਵਪ੍ਰੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਵਿਦੇਸ਼ ਜਾਣ ਲਈ ਲਗਾਈ ਫਾਈਲ ਰਿਫਿਊਜ ਹੋਣ ਕਾਰਨ ਪ੍ਰੇਸ਼ਾਨ ਸੀ। ਮ੍ਰਿਤਕ ਨੌਜਵਾਨ ਦੇ ਪਿਤਾ ਅਜੈਬ ਸਿੰਘ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਹਨ ਅਤੇ ਦੁੱਧ ਵੇਚਣ ਦਾ ਕੰਮ ਕਰਦੇ ਹਨ। ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ।  

- PTC NEWS

Read Entire Article


http://jattvibe.com/live