Barnala News : ਲੜਕੀ ਦਾ ਪਤੀ ਹੀ ਭਰਾ ਬਣ ਕੇ ਕਰਵਾ ਰਿਹਾ ਸੀ ਪਤਨੀ ਦਾ ਵਿਆਹ , ਬਾਅਦ 'ਚ ਬਲੈਕਮੇਲ ਕਰਕੇ ਲੈਂਦੇ ਸਨ ਲੱਖਾਂ ਰੁਪਏ , ਗਿਰੋਹ ਕਾਬੂ

2 hours ago 1
  • Home
  • ਮੁੱਖ ਖਬਰਾਂ
  • Barnala News : ਲੜਕੀ ਦਾ ਪਤੀ ਹੀ ਭਰਾ ਬਣ ਕੇ ਕਰਵਾ ਰਿਹਾ ਸੀ ਪਤਨੀ ਦਾ ਵਿਆਹ , ਬਾਅਦ 'ਚ ਬਲੈਕਮੇਲ ਕਰਕੇ ਲੈਂਦੇ ਸਨ ਲੱਖਾਂ ਰੁਪਏ , ਗਿਰੋਹ ਕਾਬੂ

Barnala News : ਬਰਨਾਲਾ ਦੇ ਪਿੰਡ ਚੀਮਾ 'ਚ ਇੱਕ ਲੜਕੀ ਵੱਲੋਂ ਵਿਆਹ ਦੇ ਨਾਂ 'ਤੇ ਨੌਜਵਾਨ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਲੜਕੀ ਦੇ ਪਤੀ ਨੇ ਹੀ ਭਰਾ ਬਣ ਕੇ ਆਪਣੀ ਪਤਨੀ ਦਾ ਵਿਆਹ ਕਰਵਾ ਕਰਵਾਇਆ ਸੀ। ਇਸ ਤੋਂ ਪਹਿਲਾਂ ਵੀ ਉਹ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਜਾਅਲੀ ਵਿਆਹ ਕਰਵਾ ਚੁੱਕੇ ਹਨ। ਪਤੀ-ਪਤਨੀ ਆਪਣੇ ਦਲਾਲਾਂ ਰਾਹੀਂ ਮੁੰਡੇ ਵਾਲਿਆਂ ਤੋਂ ਦੋ ਲੱਖ ਰੁਪਏ ਲੈਂਦੇ ਸਨ ਅਤੇ ਪੈਸੇ ਨਾ ਦੇਣ 'ਤੇ ਰੇਪ ਦਾ ਕੇਸ ਦਰਜ ਕਰਨ ਦੀ ਧਮਕੀ ਦਿੰਦੇ ਸਨ

Reported by:  PTC News Desk  Edited by:  Shanker Badra -- July 14th 2025 08:47 PM -- Updated: July 14th 2025 08:49 PM

 ਲੜਕੀ ਦਾ ਪਤੀ ਹੀ ਭਰਾ ਬਣ ਕੇ ਕਰਵਾ ਰਿਹਾ ਸੀ ਪਤਨੀ ਦਾ ਵਿਆਹ , ਬਾਅਦ 'ਚ ਬਲੈਕਮੇਲ ਕਰਕੇ ਲੈਂਦੇ ਸਨ ਲੱਖਾਂ ਰੁਪਏ , ਗਿਰੋਹ ਕਾਬੂ

Barnala News : ਲੜਕੀ ਦਾ ਪਤੀ ਹੀ ਭਰਾ ਬਣ ਕੇ ਕਰਵਾ ਰਿਹਾ ਸੀ ਪਤਨੀ ਦਾ ਵਿਆਹ , ਬਾਅਦ 'ਚ ਬਲੈਕਮੇਲ ਕਰਕੇ ਲੈਂਦੇ ਸਨ ਲੱਖਾਂ ਰੁਪਏ , ਗਿਰੋਹ ਕਾਬੂ

Barnala News : ਬਰਨਾਲਾ ਦੇ ਪਿੰਡ ਚੀਮਾ 'ਚ ਇੱਕ ਲੜਕੀ ਵੱਲੋਂ ਵਿਆਹ ਦੇ ਨਾਂ 'ਤੇ ਨੌਜਵਾਨ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਲੜਕੀ ਦੇ ਪਤੀ ਨੇ ਹੀ ਭਰਾ ਬਣ ਕੇ ਆਪਣੀ ਪਤਨੀ ਦਾ ਵਿਆਹ ਕਰਵਾ ਕਰਵਾਇਆ ਸੀ। ਇਸ ਤੋਂ ਪਹਿਲਾਂ ਵੀ ਉਹ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਜਾਅਲੀ ਵਿਆਹ ਕਰਵਾ ਚੁੱਕੇ ਹਨ। ਪਤੀ-ਪਤਨੀ ਆਪਣੇ ਦਲਾਲਾਂ ਰਾਹੀਂ ਮੁੰਡੇ ਵਾਲਿਆਂ ਤੋਂ ਦੋ ਲੱਖ ਰੁਪਏ ਲੈਂਦੇ ਸਨ ਅਤੇ ਪੈਸੇ ਨਾ ਦੇਣ 'ਤੇ ਰੇਪ ਦਾ ਕੇਸ ਦਰਜ ਕਰਨ ਦੀ ਧਮਕੀ ਦਿੰਦੇ ਸਨ। ਲੜਕੀ ਪਹਿਲਾਂ ਹੀ ਤਿੰਨ ਵਾਰ ਵਿਆਹ ਕਰਵਾ ਚੁੱਕੀ ਸੀ ਅਤੇ ਚੌਥੇ ਵਿਆਹ ਦੀ ਤਿਆਰੀ ਕਰ ਰਹੀ ਸੀ। ਉਹ ਜਾਅਲੀ ਦਸਤਾਵੇਜ਼ਾਂ ਅਤੇ ਗਵਾਹਾਂ ਦੇ ਆਧਾਰ 'ਤੇ ਅਪਰਾਧ ਕਰਦੇ ਸਨ। 

ਇਸ ਮੌਕੇ ਚੌਕੀ ਪੱਖੋ ਕਲਾਂ ਦੇ ਏਐਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਗੁਰਜੰਟ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਚੀਮਾ ਨੇ ਬਿਆਨ ਦਰਜ ਕਰਵਾਇਆ ਹੈ ਕਿ ਉਸਦੇ ਪੁੱਤਰ ਦਾ ਵਿਆਹ ਪ੍ਰਿਯੰਕਾ ਜੈਨ ਵਾਸੀ ਲੁਧਿਆਣਾ ਨਾਲ ਤੈਅ ਹੋਇਆ ਸੀ। ਜਿਸ ਦੇ ਸਿਲਸਿਲੇ ਵਿੱਚ ਉਸਨੇ ਲੁਧਿਆਣਾ 'ਚ ਲੜਕੀ ਨੂੰ ਦੇਖ ਕੇ ਉਸ ਨਾਲ ਆਪਣੇ ਪੁੱਤ ਦਾ ਵਿਆਹ ਕਰਵਾ ਕੇ ਘਰ ਲੈ ਆਇਆ। ਉਨ੍ਹਾਂ ਕਿਹਾ ਕਿ ਇੱਕ ਹਫ਼ਤੇ ਬਾਅਦ ਲੜਕੇ ਦੇ ਮਾਪਿਆਂ ਨੂੰ ਪਤਾ ਲੱਗਾ ਕਿ ਇਹ ਨਕਲੀ ਲੋਕ ਸਨ। ਜਿਸ ਨੂੰ ਲੈਕੇ ਇਸ ਮਾਮਲੇ ਦੀ ਪੁਲਿਸ ਵੱਲੋਂ ਡੰਘਾਈ ਨਾਲ ਜਾਂਚ ਕੀਤੀ ਗਈ।


ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਲੁਧਿਆਣਾ ਦੇ ਰਹਿਣ ਵਾਲੇ ਇੱਕ 6 ਮੈਂਬਰੀ ਗੈਂਗ ਵੱਲੋਂ ਭੋਲੇ ਭਾਲੇ ਲੋਕਾਂ ਨਾਲ ਜਾਅਲੀ ਵਿਆਹ ਕਰਵਾ ਕੇ ਲੋਕਾਂ ਨਾਲ ਠੱਗੀ ਕਰ ਰਹੇ ਸਨ। ਉਹਨਾਂ ਦੱਸਿਆ ਕਿ ਹੁਣ ਤੱਕ ਇਹ ਪੰਜਾਬ,ਹਰਿਆਣਾ ਤੇ ਹਿਮਾਚਲ ਵਿੱਚ ਤਿੰਨ ਵਿਆਹ ਕਰਵਾ ਚੁੱਕੇ ਸਨ ਅਤੇ 15 ਜੁਲਾਈ ਨੂੰ ਹਰਿਆਣਾ ਵਿੱਚ ਇੱਕ ਹੋਰ ਵਿਆਹ ਕਰਾਉਣ ਦੀ ਝਾਕ ਵਿੱਚ ਸਨ। ਜਿੱਥੇ ਪਹਿਲਾਂ ਇਹ ਲੜਕੀ ਦਾ ਵਿਆਹ ਕਰਵਾ ਦਿੰਦੇ ਸਨ ਅਤੇ ਇੱਕ ਹਫਤੇ ਬਾਅਦ ਲੜਕੀ ਆਪਣੇ ਪਤੀ ਨਾਲ ਲੜਾਈ ਝਗੜਾ ਕਰਨ ਲੱਗ ਪੈਂਦੀ ਸੀ ਅਤੇ ਆਪਣੇ ਜਾਅਲੀ ਬਣੇ ਪਰਿਵਾਰ ਨੂੰ ਬੁਲਾ ਲੈਂਦੀ ਸੀ। 

ਵਿਆਹੀ ਲੜਕੀ ਦਾ ਅਸਲੀ ਪਤੀ ਉਸਦਾ ਜਾਅਲੀ ਭਰਾ ਬਣ ਕੇ ਇੱਕ ਹਫਤੇ ਬਾਅਦ ਉਸ ਨੂੰ ਲੈ ਜਾਂਦਾ ਸੀ। ਜਿਸ ਤੋਂ ਬਾਅਦ ਆਪਸੀ ਲੜਾਈ ਝਗੜੇ ਨੂੰ ਨਿਬੇੜਨ ਲਈ ਲੜਕੇ ਦੇ ਪਰਿਵਾਰ ਤੋਂ ਲੱਖਾਂ ਰੁਪਏ ਹੋਰ ਵਸੂਲ ਕਰ ਲੈਂਦੀ ਸਨ। ਪੁਲਿਸ ਚੌਂਕੀ ਇੰਚਾਰਜ ਸਰਬਜੀਤ ਸਿੰਘ ਨੇ ਵੱਡੇ ਖੁਲਾਸੇ ਕਰਦੇ ਕਿਹਾ ਕਿ ਲੁਧਿਆਣਾ ਦੇ ਰਹਿਣ ਵਾਲੇ ਇਸ ਗੈਂਗ ਦੇ ਸਾਰੇ ਲੋਕ ਜਾਅਲੀ ਆਧਾਰ ਕਾਰਡ ਬਣਾ ਲੈਂਦੇ ਸਨ ਤਾਂ ਜੋ ਅੱਗੇ ਵੀ ਹੋਰ ਭੋਲੇ ਭੋਲੇ ਲੋਕਾਂ ਨਾਲ ਠੱਗੀ ਮਾਰ ਸਕਣ। ਕਿਸੇ ਮਾਮਲੇ ਵਿੱਚ ਵਿਆਹ ਕਰਵਾਉਣ ਵਾਲੀ ਲੜਕੀ ਦਾ ਅਸਲੀ ਨਾਮ 24 ਸਾਲ ਦੀ ਪ੍ਰਿੰਯਕਾ ਜੈਨ ਉਰਫ ਪੱਲਵੀ ਹੈ ਜੋ ਵੱਖੋ ਵੱਖਰੇ ਨਾਮ ਬਦਲ ਕੇ ਲੋਕਾਂ ਨਾਲ ਧੋਖਾਧੜੀ ਕਰਦੀ ਸੀ।

ਇਸ ਮੌਕੇ ਏਐਸਆਈ ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਧੋਖਾਧੜੀ ਕਰਨ ਵਾਲੇ ਇਸ ਗੈਂਗ ਦੇ 6 ਵਿਅਕਤੀਆਂ ਖਿਲਾਫ 318(4),338,336,340(2),308(2),61(2),BNS ਤਹਿਤ ਪੁਲਿਸ ਥਾਣਾ ਸਦਰ ਬਰਨਾਲਾ ਵਿੱਚ ਮੁਕਦਮਾ ਨੰਬਰ 105 ਦਰਜ ਕੀਤਾ ਗਿਆ ਹੈ। ਵਿਆਹ ਕਰਵਾਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਪੰਜ ਮੈਂਬਰੀ ਗੈਂਗ ਦੇ ਵਿੱਚ 4 ਔਰਤਾਂ ਸਮੇਤ ਇੱਕ ਵਿਅਕਤੀ ਖਿਲਾਫ ਮੁਕਦਮਾ ਦਰਜ ਕੀਤਾ ਗਿਆ। ਜਿਹਨਾਂ ਵਿੱਚੋਂ ਵਿਆਹ ਕਰਵਾਉਣ ਵਾਲੀ ਲੜਕੀ ਪ੍ਰਿੰਕਾ ਜੈਨ ਉਰਫ਼ ਪਲਵੀ ,ਰਾਧੇ ਪੁੱਤਰ ਰਾਮ ਸਿੰਘ, ਵਾਸੀ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਗੈਂਗ ਦੀਆਂ ਵਿੱਚ ਦੋ ਹੋਰ ਔਰਤਾਂ ਦੀ ਗ੍ਰਿਫਤਾਰੀ ਅਜੇ ਬਾਕੀ ਦੱਸੀ ਜਾ ਰਹੀ ਹੈ। 

- PTC NEWS

Read Entire Article


http://jattvibe.com/live