- Home
- ਪੰਜਾਬ
- Bus Accident : ਬਠਿੰਡਾ 'ਚ ਪੀਆਰਟੀਸੀ ਬੱਸ ਨੇ ਕੁਚਲਿਆ ਮੋਟਰਸਾਈਕਲ ਸਵਾਰ, ਨੌਜਵਾਨ ਦੀ ਮੌਕੇ 'ਤੇ ਹੋਈ ਮੌਤ
Bathinda Bus Accident : ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇੰਨਾ ਕੁ ਜਿਆਦਾ ਭਿਆਨਕ ਸੀ ਕਿ ਬੱਸ ਦੇ ਟਾਇਰਾਂ ਦੇ ਸੜਕ ਉੱਪਰ ਪਏ ਨਿਸ਼ਾਨਾ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬਸ ਕਾਫੀ ਤੇਜ਼ੀ ਦੇ ਨਾਲ ਆ ਰਹੇ ਸੀ, ਜਿਸ ਨੇ ਨੌਜਵਾਨ ਨੂੰ ਬੁਰੇ ਤਰੀਕੇ ਦੇ ਨਾਲ ਕੁਚਲ ਦਿੱਤਾ।
Bus Accident : ਬਠਿੰਡਾ 'ਚ ਪੀਆਰਟੀਸੀ ਬੱਸ ਨੇ ਕੁਚਲਿਆ ਮੋਟਰਸਾਈਕਲ ਸਵਾਰ, ਨੌਜਵਾਨ ਦੀ ਮੌਕੇ 'ਤੇ ਹੋਈ ਮੌਤ
Bathinda Bus Accident : ਬਠਿੰਡਾ 'ਚ ਚੰਡੀਗੜ੍ਹ ਮੇਨ ਹਾਈਵੇ ਉੱਪਰ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇੱਕ ਸਕੂਟਰੀ ਸਵਾਰ ਨੌਜਵਾਨ ਨੂੰ ਪੀਆਰਟੀਸੀ ਬੱਸ ਨੇ ਕੁਚਲ ਦਿੱਤਾ ਹੈ, ਜਿਸ ਦੀ ਮੌਕੇ 'ਤੇ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਬਠਿੰਡਾ-ਚੰਡੀਗੜ੍ਹ ਮੇਨ ਹਾਈਵੇ ਐਨ.ਐਚ. 54 ਦੇ ਉੱਤੇ ਭਿਆਨਕ ਸੜਕ ਹਾਦਸਾ ਹੋਇਆ, ਜਿਸ ਦੌਰਾਨ ਸਕੂਟਰੀ ਸਵਾਰ ਇੱਕ ਨੌਜਵਾਨ ਬਠਿੰਡਾ ਤੋਂ ਚੰਡੀਗੜ੍ਹ ਜਾ ਰਹੀ ਇੱਕ ਬੱਸ ਦੇ ਹੇਠਾਂ ਆ ਗਿਆ, ਜਿਸ ਦੇ ਕਾਰਨ ਸਕੂਟਰੀ ਸਵਾਰ ਨੌਜਵਾਨ ਬੁਰੇ ਤਰੀਕੇ ਦੇ ਨਾਲ ਕੁਚਲਿਆ ਗਿਆ ਅਤੇ ਇਸ ਦੌਰਾਨ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮੌਕੇ 'ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਅਤੇ ਸਹਾਰਾ ਜਨ ਸੇਵਾ ਟੀਮ ਦੇ ਵੱਲੋਂ ਮ੍ਰਿਤਕ ਦੇਹ ਨੂੰ ਪੁਲਿਸ ਦੀ ਮੌਜੂਦਗੀ ਦੇ ਵਿੱਚ ਬਠਿੰਡਾ ਸਰਕਾਰੀ ਹਸਪਤਾਲ ਦੀ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਗਿਆ ਹੈ।
ਇਸ ਦੌਰਾਨ ਸਹਾਰਾ ਜਨ ਸੇਵਾ ਟੀਮ ਦੇ ਮੈਂਬਰ ਸੰਦੀਪ ਗਿੱਲ ਦੇ ਵੱਲੋਂ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਗਿਆ ਕਿ ਇਸ ਸੜਕ ਹਾਦਸੇ ਦੇ ਵਿੱਚ ਨੌਜਵਾਨ ਪੂਰੀ ਤਰੀਕੇ ਦੇ ਨਾਲ ਕੁਚਲਿਆ ਗਿਆ ਅਤੇ ਇਹ ਹਾਦਸਾ ਇੰਨਾ ਕੁ ਜਿਆਦਾ ਭਿਆਨਕ ਸੀ ਕਿ ਬੱਸ ਦੇ ਟਾਇਰਾਂ ਦੇ ਸੜਕ ਉੱਪਰ ਪਏ ਨਿਸ਼ਾਨਾ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬਸ ਕਾਫੀ ਤੇਜ਼ੀ ਦੇ ਨਾਲ ਆ ਰਹੇ ਸੀ, ਜਿਸ ਨੇ ਨੌਜਵਾਨ ਨੂੰ ਬੁਰੇ ਤਰੀਕੇ ਦੇ ਨਾਲ ਕੁਚਲ ਦਿੱਤਾ। ਇਹ ਬੱਸ ਬਠਿੰਡਾ ਤੋਂ ਚੰਡੀਗੜ੍ਹ ਜਾ ਰਹੀ ਸੀ।
ਫਿਲਹਾਲ ਮ੍ਰਿਤਕ ਦੇਹ ਦੀ ਹਾਲਤ ਵੇਖ ਕੇ ਸ਼ਨਾਖਤ ਕਰਨਾ ਮੁਸ਼ਕਿਲ ਹੋ ਰਿਹਾ ਸੀ। ਫਿਲਹਾਲ ਪੁਲਿਸ ਵੱਲੋਂ ਸ਼ਨਾਖਤ ਦੇ ਲਈ ਯਤਨ ਕੀਤੇ ਜਾ ਰਹੇ ਹਨ।
- PTC NEWS