- Home
- ਮੁੱਖ ਖਬਰਾਂ
- Fatehgarh Sahib News : ਪੁਲਿਸ ਨੇ ਮਨੁੱਖੀ ਤਸਕਰੀ ਵਿੱਚ ਸ਼ਾਮਿਲ 8 ਕਥਿਤ ਆਰੋਪੀਆਂ ਨੂੰ ਕੀਤਾ ਗ੍ਰਿਫ਼ਤਾਰ , 4 ਲੱਖ ਰੁਪਏ 'ਚ ਵੇਚਿਆ ਸੀ ਨਵਜੰਮਾ ਬੱਚਾ
Fatehgarh Sahib News : ਫਤਿਹਗੜ੍ਹ ਸਾਹਿਬ ਪੁਲਿਸ ਨੇ ਮਨੁੱਖੀ ਤਸਕਰੀ ਵਿੱਚ ਸ਼ਾਮਿਲ 8 ਕਥਿਤ ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲਾ ਮੰਡੀ ਗੋਬਿੰਦਗੜ੍ਹ ਤੋਂ ਸਾਹਮਣੇ ਆਇਆ ਹੈ, ਜਿੱਥੋਂ ਨਵਜੰਮੇ ਬੱਚਿਆਂ ਦੀ ਭਾਲ ਕਰਕੇ ਲੋੜਵੰਦ ਪਰਿਵਾਰਾਂ ਤੋਂ ਘੱਟ ਪੈਸਿਆਂ ਵਿੱਚ ਖਰੀਦ ਕਰਕੇ ਅੱਗੇ ਵੱਧ ਪੈਸਿਆਂ ਵਿੱਚ ਵੇਚਣ ਦਾ ਧੰਦਾ ਕਰਨ ਵਾਲੇ ਗੈਂਗ ਨੂੰ ਨਕਲੀ ਡੇਢ ਲੱਖ ਦੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਗਿਆ
Fatehgarh Sahib News : ਪੁਲਿਸ ਨੇ ਮਨੁੱਖੀ ਤਸਕਰੀ ਵਿੱਚ ਸ਼ਾਮਿਲ 8 ਕਥਿਤ ਆਰੋਪੀਆਂ ਨੂੰ ਕੀਤਾ ਗ੍ਰਿਫ਼ਤਾਰ , 4 ਲੱਖ ਰੁਪਏ 'ਚ ਵੇਚਿਆ ਸੀ ਨਵਜੰਮਾ ਬੱਚਾ
Fatehgarh Sahib News : ਫਤਿਹਗੜ੍ਹ ਸਾਹਿਬ ਪੁਲਿਸ ਨੇ ਮਨੁੱਖੀ ਤਸਕਰੀ ਵਿੱਚ ਸ਼ਾਮਿਲ 8 ਕਥਿਤ ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲਾ ਮੰਡੀ ਗੋਬਿੰਦਗੜ੍ਹ ਤੋਂ ਸਾਹਮਣੇ ਆਇਆ ਹੈ, ਜਿੱਥੋਂ ਨਵਜੰਮੇ ਬੱਚਿਆਂ ਦੀ ਭਾਲ ਕਰਕੇ ਲੋੜਵੰਦ ਪਰਿਵਾਰਾਂ ਤੋਂ ਘੱਟ ਪੈਸਿਆਂ ਵਿੱਚ ਖਰੀਦ ਕਰਕੇ ਅੱਗੇ ਵੱਧ ਪੈਸਿਆਂ ਵਿੱਚ ਵੇਚਣ ਦਾ ਧੰਦਾ ਕਰਨ ਵਾਲੇ ਗੈਂਗ ਨੂੰ ਨਕਲੀ ਡੇਢ ਲੱਖ ਦੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਗਿਆ।
ਇਸ ਗੈਂਗ ਵੱਲੋਂ ਮੰਡੀ ਗੋਬਿੰਦਗੜ੍ਹ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚੋਂ ਨਵਜੰਮੇ ਬੱਚੇ ਨੂੰ ਲੱਖਾਂ ਰੁਪਏ ਵਿੱਚ ਖਰੀਦਣ ਦੇ ਲਾਲਚ ਵਿੱਚ ਆ ਕੇ ਇੱਕ ਆਸ਼ਾ ਵਰਕਰ ਤੇ ਦਾਈ ਨਾਲ ਮਿਲ ਕੇ 4 ਲੱਖ ਰੁਪਏ ਵਿੱਚ ਵੇਚ ਦਿੱਤਾ ਗਿਆ। ਹੈਰਾਨੀ ਦੀ ਗੱਲ ਹੈ ਕਿ ਬੱਚੇ ਨੂੰ ਖਰੀਦਣ ਵਾਲਿਆਂ ਵੱਲੋਂ ਜਾਅਲੀ (ਯਨੀਕੇ ਨਕਲੀ ਨੋਟ) ਡੇਢ ਲੱਖ ਦੀ ਕਰੰਸੀ ਬੱਚੇ ਦੇ ਮਾਪਿਆਂ ਨੂੰ ਦੇ ਦਿੱਤੀ ਤੇ ਫਤਿਹਗੜ ਸਾਹਿਬ ਪੁਲਿਸ ਨੇ ਨਵਜੰਮੇ ਬੱਚੇ ਨੂੰ ਤਿਨ ਲੇਅਰਾਂ ਵਿੱਚ ਵਿਕਣ ਤੋਂ ਬਾਅਦ ਪੱਛਮੀ ਬੰਗਾਲ ਕਲਕੱਤੇ ਤੋਂ ਬਰਾਮਦ ਕਰਕੇ ਲਿਆਂਦਾ।
ਐਸਐਸਪੀ ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ ਨੇ ਪ੍ਰੈਸ ਕਾਨਫਰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੰਡੀ ਗੋਬਿੰਦਗੜ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚੋਂ ਇੱਕ ਔਰਤ ਨੇ ਲੜਕੇ ਨੂੰ ਜਨਮ ਦਿੱਤਾ ਸੀ ਤੇ ਲੜਕੇ ਦੇ ਮਾਪਿਆਂ ਵੱਲੋਂ ਗਰੀਬੀ ਅਤੇ ਆਰਥਿਕ ਤੰਗੀ ਕਾਰਨ ਨਵਜੰਮੇ ਲੜਕੇ ਦੇ ਪਿਤਾ ਨੇ ਆਸ਼ਾ ਵਰਕਰ, ਉਸਦੇ ਪਤੀ, ਦਾਈ ਅਤੇ ਅਮਨਦੀਪ ਕੌਰ ਉਰਫ਼ ਅੰਮ੍ਰਿਤਾ ਵਾਸੀ ਜਲੰਧਰ ਨਾਲ ਮਿਲਕੇ ਨਵਜੰਮੇ ਲੜਕੇ ਨੂੰ ਅੱਗੇ ਵੇਚਣ ਲਈ ਸੌਦੇਬਾਜ਼ੀ ਕੀਤੀ ਤੇ ਮਿਤੀ 23.06.2025 ਨੂੰ ਦਾਈ ਚਰਨ ਕੌਰ, ਆਸ਼ਾ ਵਰਕਰ ਕਮਲੇਸ਼ ਕੌਰ ਅਤੇ ਅਮਨਦੀਪ ਕੌਰ ਨੇ ਨਵਜੰਮੇ ਨੂੰ 4 ਲੱਖ ਰੁਪਏ ਵਿੱਚ ਰੁਪਿੰਦਰ ਕੌਰ ਅਤੇ ਬੇਅੰਤ ਸਿੰਘ ਨੂੰ ਵੇਚ ਦਿੱਤਾ ਹੈ। ਰੁਪਿੰਦਰ ਕੌਰ ਅਤੇ ਬੇਅੰਤ ਸਿੰਘ ਨਵਜੰਮੇ ਬੱਚੇ ਨੂੰ ਕਾਰ ਵਿੱਚ ਲੁਧਿਆਣਾ-ਅੰਮ੍ਰਿਤਸਰ ਵੱਲ ਲੈ ਗਏ ਹਨ ਤੇ ਬੱਚੇ ਦੇ ਜਾਲੀ ਕਾਗਜ਼ਾਤ ਤਿਆਰ ਕਰਕੇ ਜਹਾਜ ਰਾਹੀਂ ਪੱਛਮੀ ਬੰਗਾਲ ਕਲਕੱਤਾ ਲਿਜਾਇਆ ਗਿਆ।
ਉਹਨਾਂ ਦੱਸਿਆ ਕਿ ਇਸ ਮਾਮਲੇ ਦੇ ਉਜਾਗਰ ਹੋਣ ਤੋਂ ਬਾਅਦ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਐਸਪੀਡੀ ਫਤਿਹਗੜ੍ਹ ਸਾਹਿਬ ਰਾਕੇਸ਼ ਯਾਦਵ ਅਤੇ ਗੁਰਦੀਪ ਸਿੰਘ ਡੀ.ਐਸ.ਪੀ ਸਬ ਡਵੀਜਨ ਅਮਲੋਹ ਦੀ ਅਗਵਾਈ ਵਿੱਚ ਇੰਸ: ਮਨਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਗੋਬਿੰਦਗੜ ਦੀ ਟੀਮ ਵੱਲੋ ਮਿਤੀ 27-06-2025 ਨੂੰ ਤਲਜਿੰਦਰ ਸਿੰਘ, ਆਸ਼ਾ ਵਰਕਰ ਕਮਲੇਸ਼ ਕੌਰ ਉਸ ਦੇ ਪਤੀ ਭੀਮ ਸਿੰਘ, ਦਾਈ ਚਰਨ ਕੌਰ ਅਤੇ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ। ਉਕਤਾਨ ਤਿੰਨੋ ਔਰਤਾਂ ਕੋਲੋ 04 ਲੱਖ ਦੇ ਨਕਲੀ ਨੋਟ ਬ੍ਰਾਮਦ ਕੀਤੇ ਗਏ। ਜਿਨਾ ਨੇ ਦੌਰਾਨੇ ਪੁੱਛਗਿੱਛ ਦੱਸਿਆ ਕਿ ਰੁਪਿੰਦਰ ਕੌਰ ਅਤੇ ਬੇਅੰਤ ਸਿੰਘ ਨਵਜੰਮੇ ਬੱਚੇ ਨੂੰ ਕਲਕੱਤਾ (ਪੱਛਮੀ ਬੰਗਾਲ) ਲੈ ਕੇ ਚਲੇ ਗਏ ਹਨ।
ਉਪਰੰਤ ਪੁਲਿਸ ਟੀਮ ਵੱਲੋ ਕੱਲਕੱਤੇ ਪਹੁੰਚ ਕੇ ਮਿਤੀ 29-06-2025 ਨੂੰ ਰੁਪਿੰਦਰ ਕੌਰ ਅਤੇ ਬੇਅੰਤ ਸਿੰਘ ਨੂੰ ਕੱਲਕੱਤੇ ਤੋ ਗ੍ਰਿਫਤਾਰ ਕੀਤਾ ਗਿਆ ਅਤੇ ਪ੍ਰਸ਼ਾਂਤ ਪਰਾਸਰ ਨੂੰ ਮੁਕੱਦਮਾ ਵਿੱਚ ਨਾਮਜਦ ਕਰਕੇ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ। ਨਵਜੰਮੇ ਬੱਚੇ ਨੂੰ ਬ੍ਰਾਮਦ ਕਰਕੇ CWC ਕੱਲਕੱਤਾ ਦੇ ਪੇਸ਼ ਕੀਤਾ ਗਿਆ ਅਤੇ ਕਥਿਤ ਆਰੋਪੀ ਰੁਪਿੰਦਰ ਕੌਰ, ਕਥਿਤ ਦੋਸੀ ਬੇਅੰਤ ਸਿੰਘ ਅਤੇ ਪ੍ਰਸ਼ਾਂਤ ਪਰਾਸ਼ਰ ਨੂੰ ਕੱਲਕੱਤਾ ਵਿਖੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪ੍ਰੋਡਕਸਨ ਵਰੰਟ ਪਰ ਥਾਣਾ ਮੰਡੀ ਗੋਬਿੰਦਗੜ, ਜ਼ਿਲ੍ਹਾ ਫਤਹਿਗੜ ਸਾਹਿਬ ਲਿਆਂਦਾ ਗਿਆ। ਜਿਨ੍ਹਾਂ ਪਾਸੋ ਹੋਰ ਡੂੰਗਾਈ ਨਾਲ ਹੋਰ ਪੁੱਛਗਿੱਛ ਜਾਰੀ ਹੈ।
- PTC NEWS