Gutka Sahib Sacrilege : ਅੰਮ੍ਰਿਤਸਰ 'ਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ! ਕੂੜੇ ਵਾਲੀ ਗੱਡੀ 'ਚੋਂ ਮਿਲੇ ਗੁਟਕਾ ਸਾਹਿਬ ਤੇ ਪੋਥੀਆਂ ਦੇ ਅੰਗ

5 hours ago 1

Beadbi Incident in Amritsar : ਕੂੜੇ ਵਾਲੀ ਗੱਡੀ 'ਚ ਗੁਟਕਾ ਸਾਹਿਬ ਦੇ ਅੰਗ ਮਿਲਣ ਮਾਮਲੇ ਨੇ ਸਿੱਖ ਸੰਗਤ 'ਚ ਰੋਸ ਪੈਦਾ ਕਰ ਦਿੱਤਾ ਹੈ। ਸਿੱਖ ਜਥੇਬੰਦੀਆਂ ਨੇ ਇਨ੍ਹਾਂ ਦੀ ਬੇਅਦਬੀ ਮੰਨਦਿਆਂ ਥਾਣਾ ਰਣਜੀਤ ਐਵਨਿਊ ਵਿੱਚ ਰੋਸ ਜਤਾਇਆ ਅਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ।

Gutka sahib Beadbi in Amritsar : ਅੰਮ੍ਰਿਤਸਰ ਦੇ ਰਣਜੀਤ ਐਵਨਿਊ ਇਲਾਕੇ ਵਿੱਚ ਕੂੜੇ ਵਾਲੀ ਗੱਡੀ 'ਚ ਗੁਟਕਾ ਸਾਹਿਬ (Gutka Sahib Sacrilege) ਦੇ ਅੰਗ ਮਿਲਣ ਮਾਮਲੇ ਨੇ ਸਿੱਖ ਸੰਗਤ 'ਚ ਰੋਸ ਪੈਦਾ ਕਰ ਦਿੱਤਾ ਹੈ। ਸਿੱਖ ਜਥੇਬੰਦੀਆਂ ਨੇ ਇਨ੍ਹਾਂ ਦੀ ਬੇਅਦਬੀ ਮੰਨਦਿਆਂ ਥਾਣਾ ਰਣਜੀਤ ਐਵਨਿਊ ਵਿੱਚ ਰੋਸ ਜਤਾਇਆ ਅਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ। ਪੁਲਿਸ (Amritsar Police) ਅਧਿਕਾਰੀ ਰੋਬਿਨ ਹੰਸ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਾਂਚ ਜਾਰੀ ਹੈ।

ਸਿੱਖ ਜਥੇਬੰਦੀਆਂ 'ਚ ਰੋਸ


ਅੰਮ੍ਰਿਤਸਰ ਦੇ ਰਣਜੀਤ ਐਵਨਿਊ ਇਲਾਕੇ ਵਿੱਚ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੂੜੇ ਵਾਲੀ ਗੱਡੀ ਵਿੱਚ ਗੁਟਕਾ ਸਾਹਿਬ ਦੇ ਅੰਗ ਮਿਲੇ। ਗੱਡੀ ਦੇ ਡਰਾਈਵਰ ਨੇ ਇਹ ਅੰਗ ਡੀ ਬਲਾਕ ਸਥਿਤ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਸਾਹਿਬ ਵਿੱਚ ਜਮ੍ਹਾਂ ਕਰਵਾਏ, ਪਰ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਕੋਲ ਅਜਿਹਾ ਕੁਝ ਨਹੀਂ ਪਹੁੰਚਿਆ ਅਤੇ ਸੀਸੀਟੀਵੀ ਕੈਮਰੇ ਵੀ ਨਾ ਚਲਣ ਦੀ ਗੱਲ ਕਹੀ। ਇਸ ਮਾਮਲੇ ਤੋਂ ਬਾਅਦ ਸਿੱਖ ਜਥੇਬੰਦੀਆਂ ਜਿਵੇਂ ਆਲ ਇੰਡੀਆ ਸਿੱਖ ਸਤਿਕਾਰ ਕਮੇਟੀ ਅਤੇ ਹੋਰ ਸੰਗਠਨਾਂ ਨੇ ਗੰਭੀਰ ਰੋਸ ਜਤਾਇਆ।

ਜਥੇਬੰਦੀਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇ ਜਿੰਮੇਵਾਰਾਂ ਦੀ ਪਛਾਣ ਕਰਕੇ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਸੂਬਾ ਪੱਧਰੀ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਨਿਹੰਗ ਸਿੰਘ ਬਾਬਾ ਪਾਰਸ ਅਤੇ ਮਨਦੀਪ ਸਿੰਘ ਸਿੱਖ ਆਗੂਆਂ ਨੇ ਮੀਡੀਆ ਰਾਹੀਂ ਪ੍ਰਸ਼ਾਸਨ ਨੂੰ ਸਿੱਧਾ ਸੰਦੇਸ਼ ਦਿੰਦਿਆਂ ਕਿਹਾ ਕਿ ਇਹ ਗੱਲ ਸਿਰਫ ਸਿੱਖਾਂ ਦੀ ਨਹੀਂ, ਸਾਰੇ ਜਗਤ ਦੀ ਮਰਯਾਦਾ ਨਾਲ ਜੁੜੀ ਹੋਈ ਹੈ।

ਜਥੇਬੰਦੀਆਂ ਵਲੋਂ ਇਲਜ਼ਾਮ ਲਗਾਇਆ ਗਿਆ ਕਿ ਇਹ ਅੰਗ ਕਿਸੇ ਨੇ ਜਾਣਬੁੱਝ ਕੇ ਘਰ ਦੇ ਕੂੜੇ ਵਿਚ ਸੁੱਟੇ ਹਨ, ਜੋ ਕਿ ਸਿੱਧੀ ਤੌਰ 'ਤੇ ਬੇਅਦਬੀ ਹੈ। ਜਦੋਂ ਕੂੜਾ ਸੁੱਟਣ ਵੇਲੇ ਗੱਡੀ ਦੇ ਡਰਾਈਵਰ ਨੂੰ ਇਸ ਦੀ ਜਾਣਕਾਰੀ ਹੋਈ ਤਾਂ ਉਸ ਵੱਲੋਂ ਗੁਟਕਾ ਸਾਹਿਬ ਦੇ ਅੰਗ ਅਤੇ ਪੋਥੀਆਂ ਰਣਜੀਤ ਐਵਨਿਊ-ਡੀ ਬਲਾਕ ਦੇ ਗੁਰਦੁਆਰਾ ਸਾਹਿਬ ਵਿਖੇ ਕਿਸੇ ਸੰਗਤ ਨੂੰ ਦਿੱਤੇ ਜਾਣ ਦੀ ਵੀ ਗੱਲ ਸਾਹਮਣੇ ਆਈ, ਪਰ ਉਹ ਵਿਅਕਤੀ ਕੌਣ ਸੀ, ਇਸ ਦੀ ਪੁਸ਼ਟੀ ਨਹੀਂ ਹੋ ਸਕੀ।

ਪੁਲਿਸ ਦਾ ਕੀ ਹੈ ਕਹਿਣਾ ?

ਦੂਜੇ ਪਾਸੇ ਥਾਣਾ ਰਣਜੀਤ ਐਵਨਿਊ ਦੇ ਥਾਣਾ ਮੁਖੀ ਰੋਬਿਨ ਹੰਸ ਨੇ ਮੀਡੀਆ ਨੂੰ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਗੁਟਕਾ ਸਾਹਿਬ ਦੇ ਅੰਗ ਬਰਾਮਦ ਹੋਏ ਹਨ। ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਇਹ ਪਤਾ ਲਗਾਇਆ ਜਾਵੇਗਾ ਕਿ ਇਹ ਅੰਗ ਕਿੱਥੋਂ ਆਏ ਤੇ ਕਿਸ ਨੇ ਸੁੱਟੇ ? ਉਨ੍ਹਾਂ ਕਿਹਾ ਕਿ ਜੋ ਵੀ ਦੋਸ਼ੀ ਹੋਵੇਗਾ, ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਜਿਕਰਯੋਗ ਹੈ ਕਿ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਸਿਰਫ ਇੱਕ ਧਰਮਕ ਮਾਮਲਾ ਨਹੀਂ, ਇਹ ਸਾਰਿਆਂ ਦੀ ਆਸਥਾ ਅਤੇ ਮਰਯਾਦਾ ਨਾਲ ਜੁੜੀ ਹੋਈ ਗੰਭੀਰ ਘਟਨਾ ਹੈ। ਇਸ ਮਾਮਲੇ ਦੀ ਨਿਰਪੱਖ ਜਾਂਚ ਅਤੇ ਜਿੰਮੇਵਾਰਾਂ ਦੀ ਪਛਾਣ ਸਿੱਖ ਕੌਮ ਦੇ ਭਰੋਸੇ ਲਈ ਜ਼ਰੂਰੀ ਹੈ।

- PTC NEWS

Read Entire Article


http://jattvibe.com/live