Mukerian News : ਮੁਕੇਰੀਆਂ-ਪਠਾਨਕੋਟ ਕੌਮੀ ਮਾਰਗ 'ਤੇ ਭਿਆਨਕ ਹਾਦਸਾ, ਤੇਜ਼ ਰਫ਼ਤਾਰ ਟਰੱਕ ਨੇ ਖੋਹੇ 4 ਸਾਲਾ ਮਾਸੂਮ ਦੇ ਮਾਂ-ਪਿਓ

22 hours ago 2
  • Home
  • ਮੁੱਖ ਖਬਰਾਂ
  • Mukerian News : ਮੁਕੇਰੀਆਂ-ਪਠਾਨਕੋਟ ਕੌਮੀ ਮਾਰਗ 'ਤੇ ਭਿਆਨਕ ਹਾਦਸਾ, ਤੇਜ਼ ਰਫ਼ਤਾਰ ਟਰੱਕ ਨੇ ਖੋਹੇ 4 ਸਾਲਾ ਮਾਸੂਮ ਦੇ ਮਾਂ-ਪਿਓ

Mukerian News : ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਪ੍ਰੀਤਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰਾਕੇਸ਼ ਕੁਮਾਰ ਅਤੇ ਅੰਜੂ ਬਾਲਾ ਵਜੋਂ ਹੋਈ ਹੈ। ਮ੍ਰਿਤਕ ਦੋਵੇਂ ਪਤੀ-ਪਤਨੀ ਸਨ ਅਤੇ ਮੁਕੇਰੀਆਂ ਦੇ ਪਿੰਡ ਭੱਟੀਆਂ ਰਾਜਪੂਤਾਂ ਦੇ ਰਹਿਣ ਵਾਲੇ ਸਨ।

 ਮੁਕੇਰੀਆਂ-ਪਠਾਨਕੋਟ ਕੌਮੀ ਮਾਰਗ 'ਤੇ ਭਿਆਨਕ ਹਾਦਸਾ, ਤੇਜ਼ ਰਫ਼ਤਾਰ ਟਰੱਕ ਨੇ ਖੋਹੇ 4 ਸਾਲਾ ਮਾਸੂਮ ਦੇ ਮਾਂ-ਪਿਓ

Mukerian News : ਮੁਕੇਰੀਆਂ-ਪਠਾਨਕੋਟ ਕੌਮੀ ਮਾਰਗ 'ਤੇ ਭਿਆਨਕ ਹਾਦਸਾ, ਤੇਜ਼ ਰਫ਼ਤਾਰ ਟਰੱਕ ਨੇ ਖੋਹੇ 4 ਸਾਲਾ ਮਾਸੂਮ ਦੇ ਮਾਂ-ਪਿਓ

Mukerian News : ਅੱਜ ਸਵੇਰੇ ਮੁਕੇਰੀਆਂ-ਪਠਾਨਕੋਟ ਕੌਮੀ ਰਾਜਮਾਰਗ 'ਤੇ ਇੱਕ ਸੜਕ ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਬੱਚਾ ਗੰਭੀਰ ਜ਼ਖਮੀ ਹੋ ਗਿਆ। ਇਹ ਘਟਨਾ ਅੱਜ ਸਵੇਰੇ ਉਸ ਸਮੇਂ ਵਾਪਰੀ, ਜਦੋਂ ਇੱਕ ਅਣਪਛਾਤੇ ਟਰੱਕ ਨੇ ਸਕੂਟੀ 'ਤੇ ਮੁਕੇਰੀਆਂ ਵੱਲ ਆ ਰਹੇ ਪਤੀ-ਪਤਨੀ ਅਤੇ ਉਨ੍ਹਾਂ ਦੇ ਬੱਚੇ ਨੂੰ ਸਾਈਡ ਨਾਲ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਪਤੀ-ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਨ੍ਹਾਂ ਦਾ 4 ਸਾਲਾ ਬੱਚਾ ਗੰਭੀਰ ਜ਼ਖਮੀ ਹੋ ਗਿਆ।

ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਪ੍ਰੀਤਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰਾਕੇਸ਼ ਕੁਮਾਰ ਅਤੇ ਅੰਜੂ ਬਾਲਾ ਵਜੋਂ ਹੋਈ ਹੈ। ਮ੍ਰਿਤਕ ਦੋਵੇਂ ਪਤੀ-ਪਤਨੀ ਸਨ ਅਤੇ ਮੁਕੇਰੀਆਂ ਦੇ ਪਿੰਡ ਭੱਟੀਆਂ ਰਾਜਪੂਤਾਂ ਦੇ ਰਹਿਣ ਵਾਲੇ ਸਨ।


ਜਾਣਕਾਰੀ ਅਨੁਸਾਰ ਰਾਕੇਸ਼ ਕੁਮਾਰ ਆਪਣੀ ਪਤਨੀ ਅੰਜੂ ਅਤੇ 4 ਸਾਲਾ ਪੁੱਤਰ ਨਾਲ ਪਠਾਨਕੋਟ ਸਥਿਤ ਆਪਣੇ ਸਹੁਰੇ ਘਰ ਗਿਆ ਹੋਇਆ ਸੀ। ਅੱਜ ਵਾਪਸ ਆਉਂਦੇ ਸਮੇਂ ਮੁਕੇਰੀਆਂ ਨੇੜੇ ਪਿੰਡ ਮਾਸ਼ਾਪੁਰ ਨੇੜੇ ਇੱਕ ਅਣਪਛਾਤੇ ਟਰੱਕ ਨੇ ਉਨ੍ਹਾਂ ਨੂੰ ਸਾਈਡ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਰਾਕੇਸ਼ ਅਤੇ ਅੰਜੂ ਦੀ ਮੌਤ ਹੋ ਗਈ। ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀ ਬੱਚੇ ਨੂੰ ਤੁਰੰਤ ਮੁਕੇਰੀਆਂ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਮੁਕੇਰੀਆਂ ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੁਰਦਾਘਰ ਵਿੱਚ ਰੱਖ ਦਿੱਤਾ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਟਰੱਕ ਦੀ ਭਾਲ ਕੀਤੀ ਜਾ ਰਹੀ ਹੈ।

- PTC NEWS

Read Entire Article


http://jattvibe.com/live