ਕਲਯੁੱਗੀ ਮਾਂ ਵੱਲੋਂ ਆਪਣੀ ਲੜਕੀ ਦਾ ਸੌਦਾ ਖੰਨਾ ਦੇ ਕਿਸੇ ਪਿੰਡ ਵਿਖੇ ਤੈਅ ਕੀਤਾ ਅਤੇ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਔਰਤ 500-500 ਦੇ ਨੋਟ ਦਲਾਲਾਂ ਤੋਂ ਲੈ ਕੇ ਗਿਣ ਰਹੀ ਹੈ।
Nabha News : ਨਾਭਾ ਬਲਾਕ ਦੇ ਪਿੰਡ ਛੰਨਾ ਨੱਥੂਵਾਲੀਆ ਵਿਖੇ ਸਮਾਜ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਕਲਯੁੱਗੀ ਮਾਂ ਕਿਰਨਜੀਤ ਕੌਰ ਅਤੇ ਉਸਦੀ ਨਾਨੀ ਗੁਰਮੀਤ ਕੌਰ ਵੱਲੋਂ ਆਪਣੀ ਹੀ 15 ਸਾਲ ਦੀ ਨਾਬਾਲਗ ਲੜਕੀ ਨੂੰ 3 ਲੱਖ ਰੁਪਏ ਵਿੱਚ ਵੇਚ ਦਿੱਤਾ।
ਕਲਯੁੱਗੀ ਮਾਂ ਵੱਲੋਂ ਆਪਣੀ ਲੜਕੀ ਦਾ ਸੌਦਾ ਖੰਨਾ ਦੇ ਕਿਸੇ ਪਿੰਡ ਵਿਖੇ ਤੈਅ ਕੀਤਾ ਅਤੇ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਔਰਤ 500-500 ਦੇ ਨੋਟ ਦਲਾਲਾਂ ਤੋਂ ਲੈ ਕੇ ਗਿਣ ਰਹੀ ਹੈ। ਜਦੋਂ ਇਸ ਘਟਨਾ ਦਾ ਪਤਾ ਲੜਕੀ ਦੀ ਦਾਦੀ ਨੂੰ ਲੱਗਾ ਤਾਂ ਦਾਦੀ ਵੱਲੋਂ ਨਾਭਾ ਦੀ ਡੀਐਸਪੀ ਮਨਦੀਪ ਕੌਰ ਨੂੰ ਸਾਰੀ ਘਟਨਾਕ੍ਰਮ ਬਾਰੇ ਜਾਣੂ ਕਰਵਾਇਆ ਅਤੇ ਡੀਐਸਪੀ ਵੱਲੋਂ ਪੁਲਿਸ ਪਾਰਟੀ ਨੂੰ ਇਸ ਸਬੰਧੀ ਗੰਭੀਰਤਾ ਨਾਲ ਲਿਆ ਅਤੇ ਪਤਾ ਲੱਗਾ ਕਿ ਲੜਕੀ ਨੂੰ ਰਾਜਸਥਾਨ ਵਿਖੇ ਵੇਚ ਦਿੱਤਾ ਅਤੇ ਉਸ ਦਾ ਵਿਆਹ ਵੀ ਕਰ ਦਿੱਤਾ ਗਿਆ। ਨਾਭਾ ਪੁਲਿਸ ਵੱਲੋਂ ਰਾਜਸਥਾਨ ਪਹੁੰਚ ਕੇ ਲੜਕੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਲੜਕੇ ਹੁਣ ਆਪਣੇ ਮਾਮਾ ਕੋਲ ਰਹਿ ਰਹੀ ਹੈ।
ਇਸ ਸਬੰਧੀ ਪੁਲਿਸ ਨੇ ਕਲਯੁੱਗੀ ਮਾਂ ਕਿਰਨਜੀਤ ਕੌਰ ਅਤੇ ਲੜਕੀ ਦੀ ਨਾਨੀ ਗੁਰਮੀਤ ਕੌਰ ਨੂੰ ਗ੍ਰਿਫਤਾਰ ਕਰਕੇ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਹੈ। ਪੁਲਿਸ ਵੱਲੋਂ ਹੁਣ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਗਿਰੋਹ ਪਿੱਛੇ ਹੋਰ ਕਿਹੜੇ ਕਿਹੜੇ ਵਿਅਕਤੀ ਹਨ ਉਸ ਦੀ ਵੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਸ ਮੌਕੇ ਤੇ ਨਾਬਾਲਗ ਲੜਕੀ ਦੀ ਦਾਦੀ ਚਰਨਜੀਤ ਕੌਰ ਨੇ ਦੱਸਿਆ ਕਿ ਮੈਂ ਇਸ ਨੂੰ ਬਚਪਨ ਤੋਂ ਪਾਲਿਆ ਹੈ ਕਿਉਂਕਿ ਇਸ ਦੀ ਮਾਂ ਇਸ ਨੂੰ ਛੱਡ ਕੇ ਚਲੀ ਗਈ ਸੀ ਅਤੇ ਕੁਝ ਸਮੇਂ ਬਾਅਦ ਹੀ ਇਹ ਹੁਣ ਵਾਪਸ ਆਈ ਸੀ ਅਤੇ ਇਸ ਵੱਲੋਂ ਆਪਣੀ ਬੱਚੀ ਨੂੰ ਵੇਚਣ ਦੇ ਲਈ ਅੰਜਾਮ ਦਿੱਤਾ ਅਤੇ ਆਪਣੇ ਬੱਚੇ ਨੂੰ 3 ਲੱਖ ਰੁਪਏ ਵਿੱਚ ਰਾਜਸਥਾਨ ਵੇਚ ਦਿੱਤਾ ਅਤੇ ਇਸ ਦਾ ਸੌਦਾ ਖੰਨਾ ਸ਼ਹਿਰ ਵਿੱਚ ਹੋਇਆ। ਭਾਵੇਂ ਕਿ ਲੜਕੀ ਦੀ ਮਾਂ ਕਿਰਨਜੀਤ ਕੌਰ ਅਤੇ ਨਾਨੀ ਗੁਰਮੀਤ ਕੌਰ ਹੁਣ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚ ਗਈਆਂ ਹਨ ਪਰ ਮੈਂ ਤਾਂ ਮੰਗ ਕਰਦੀ ਹਾਂ ਕਿ ਇਸ ਗਿਰੋਹ ਦੇ ਸਰਗਣਾ ਨੂੰ ਵੀ ਸਖਤ ਸਜ਼ਾ ਦੇ ਕੇ ਸਲਾਖਾ ਪਿੱਛੇ ਪਹੁੰਚਾਇਆ ਜਾਵੇ।
ਇਸ ਮੌਕੇ ਨਾਭਾ ਦੀ ਡੀਐਸਪੀ ਮਨਦੀਪ ਕੌਰ ਚੀਮਾ ਨੇ ਦੱਸਿਆ ਕਿ ਨਾਬਾਲਗ ਲੜਕੀ ਦੀ ਦਾਦੀ ਵੱਲੋਂ ਲਿਖਤੀ ਕੰਪਲੇਂਟ ਦਿੱਤੀ ਸੀ ਜਿਸ ਤੋਂ ਬਾਅਦ ਅਸੀਂ ਬਰੀਕੀ ਨਾਲ ਛਾਣਬੀਣ ਕੀਤੀ ਅਤੇ ਪਤਾ ਚੱਲਿਆ ਕਿ ਕਲਯੁੱਗੀ ਮਾਂ ਨੇ ਆਪਣੀ ਹੀ ਧੀ ਅਤੇ ਨਾਨੀ ਵੱਲੋਂ ਰਾਜਸਥਾਨ ਵਿਖੇ ਵੇਚ ਦਿੱਤੀ ਅਤੇ ਇਹਨਾਂ ਵੱਲੋਂ ਪੈਸੇ ਵੀ ਲਏ ਗਏ। ਰਾਜਸਥਾਨ ਵਿੱਚ ਹੀ ਇਸ ਨਾਬਾਲਿਗ ਲੜਕੀ ਦਾ ਵਿਆਹ ਕਰਵਾ ਦਿੱਤਾ ਗਿਆ ਅਤੇ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਨਾਬਾਲਗ ਲੜਕੀ ਦੀ ਮਾਤਾ ਵੱਲੋਂ ਪੈਸੇ ਵੀ ਲੈ ਗਏ ਅਤੇ ਉਹ ਪੈਸੇ ਵੀ ਗਿਣ ਰਹੀ। ਪੁਲਿਸ ਵੱਲੋਂ ਹੁਣ ਨਾਬਾਲਗ ਲੜਕੀ ਨੂੰ ਰਾਜਸਥਾਨ ਤੋਂ ਛੁਡਵਾ ਕੇ ਲੜਕੀ ਦੇ ਮਾਮਿਆਂ ਦੇ ਹਵਾਲੇ ਕਰ ਦਿੱਤੀ ਗਈ।
ਇਸ ਸਬੰਧੀ ਅਸੀਂ ਚਾਰ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਿਸ ਵਿੱਚ ਲੜਕੀ ਦੀ ਮਾਂ ਕਿਰਨਜੀਤ ਕੌਰ ਅਤੇ ਲੜਕੀ ਦੀ ਨਾਨੀ ਗੁਰਮੀਤ ਕੌਰ ਅਤੇ ਦੋ ਹੋਰ ਵਿਅਕਤੀ ਸ਼ਾਮਿਲ ਹਨ। ਇਹਨਾਂ ਦੇ ਵਿੱਚੋਂ ਅਸੀਂ ਲੜਕੀ ਦੀ ਮਾਂ ਅਤੇ ਨਾਨੀ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ। ਇਸ ਸਬੰਧੀ ਅਸੀਂ ਲੜਕੀ ਦੀ ਦਾਦੀ ਦੇ ਬਿਆਨਾਂ ਦੇ ਅਧਾਰ ਤੇ ਬੀਐਨਐਸ ਦੀ ਧਾਰਾ 143 (1), 61 (2), 9, 10, 11 ਚਾਇਲਡ ਮੈਰਿਜ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
- PTC NEWS