Patiala News : ਸਮਾਣਾ 'ਚ ਨੌਜਵਾਨ ਦੀ ਕੁੱਟਮਾਰ ਪਿੱਛੋਂ ਮੌਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਮਨਜੀਤ ਸਿੰਘ

4 hours ago 1

Samana News : ਮਨਜੀਤ ਸਿੰਘ ਦੀ ਭੈਣ ਸੰਦੀਪ ਕੌਰ ਨੇ ਕਿਹਾ ਕਿ ਮੇਰਾ ਭਰਾ ਇਕੱਲਾ ਸੀ। ਜਿਨਾਂ ਨੇ ਮੇਰੇ ਭਰਾ ਨੂੰ ਮਾਰਿਆ ਪਿੰਡ ਦੇ ਵਿੱਚ ਕਿਸੇ ਹੋਰ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ, ਇਸ ਦੇ ਲਈ ਅਸੀਂ ਪੁਲਿਸ ਤੋਂ ਇਨਸਾਫ ਦੇ ਮੰਗ ਕਰਦੇ ਹਾਂ।

Patiala News : ਸਮਾਣਾ ਦੇ ਪਿੰਡ ਕਹਿਰਾਲੀ ਸਾਹਿਬ ਦੇ ਵਿੱਚ ਇੱਕ ਨੌਜਵਾਨ ਦਾ ਬੀਤੀ ਰਾਤ ਕਤਲ ਕਰਨ (Samana News) ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾਂ ਦੀ ਜਾਣਕਾਰੀ ਦੇ ਮੁਤਾਬਿਕ ਮਨਜੀਤ ਸਿੰਘ ਆਪਣੇ ਪਿਤਾ ਦੇ ਨਾਲ ਖੇਤਾਂ ਤੋਂ ਟਰੈਕਟਰ 'ਤੇ ਆ ਰਿਹਾ ਸੀ। ਇਸ ਦੌਰਾਨ ਮਨਜੀਤ ਸਿੰਘ ਰਸਤੇ ਦੇ ਵਿੱਚ ਇੱਕ ਧਾਰਮਿਕ ਸਥਾਨ ਦੇ ਕੋਲ ਉਤਰ ਗਿਆ ਅਤੇ ਉਸਦੇ ਬਾਅਦ ਉਸ ਨੌਜਵਾਨ ਨੂੰ ਪਿੰਡ ਦੇ ਇੱਕ ਮੋੜ ਹੈ, ਜਿੱਥੇ ਕੁਝ ਹੋਰ ਨੌਜਵਾਨਾਂ ਵੱਲੋਂ ਉਹਨੂੰ ਘੇਰ ਲਿਆ ਗਿਆ ਅਤੇ ਉਸ ਨਾਲ ਲੜਾਈ ਕੀਤੀ। ਉਪਰੰਤ ਮਨਜੀਤ ਸਿੰਘ ਨੂੰ ਇੱਕ ਘਰ ਦੇ ਵਿੱਚ ਲਿਜਾਇਆ ਗਿਆ, ਜਿੱਥੇ ਉਹਦੇ ਗੰਭੀਰ ਸੱਟਾਂ ਮਾਰੀਆਂ ਗਈਆਂ।

ਪਰਿਵਾਰਕ ਮੈਂਬਰਾਂ ਅਨੁਸਾਰ, ਮਨਜੀਤ ਸਿੰਘ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਹਾਲਤ 'ਚ ਮਿਲਿਆ, ਜਿਸ ਨੂੰ ਤੁਰੰਤ ਸਮਾਣਾ ਦੇ ਸਰਕਾਰੀ ਹਸਪਤਾਲ ਲੈ ਕੇ ਗਏ, ਜਿੱਥੇ ਉਸਦੀ ਹਾਲਤ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਪਟਿਆਲਾ ਰੈਫਰ ਕਰ ਦਿੱਤਾ। ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਜਾ ਕੇ ਮਨਜੀਤ ਸਿੰਘ ਨੇ ਦਮ ਤੋੜ ਦਿੱਤਾ।


ਪਰਿਵਾਰ ਨੇ ਇਨਸਾਫ਼ ਦੀ ਕੀਤੀ ਮੰਗ

ਮਨਜੀਤ ਸਿੰਘ ਦੀ ਭੈਣ ਸੰਦੀਪ ਕੌਰ ਨੇ ਜਾਣਕਾਰੀ ਦਿੱਤੀ ਕਿ ਮੇਰਾ ਭਰਾ ਇਕੱਲਾ ਸੀ। ਸਾਨੂੰ ਇਨਸਾਫ ਚਾਹੀਦਾ ਹੈ। ਇਹ ਜਿਹੜੇ ਨੌਜਵਾਨ ਹਨ, ਪਹਿਲਾਂ ਵੀ ਇਹਨਾਂ 'ਤੇ ਕਈ ਮਾਮਲੇ ਦਰਜ ਹਨ। ਜਿਨਾਂ ਨੇ ਮੇਰੇ ਭਰਾ ਨੂੰ ਮਾਰਿਆ ਪਿੰਡ ਦੇ ਵਿੱਚ ਕਿਸੇ ਹੋਰ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ, ਇਸ ਦੇ ਲਈ ਅਸੀਂ ਪੁਲਿਸ ਤੋਂ ਇਨਸਾਫ ਦੇ ਮੰਗ ਕਰਦੇ ਹਾਂ।

ਪੁਲਿਸ ਦਾ ਕੀ ਹੈ ਕਹਿਣਾ ?

ਪੁਲਿਸ ਅਧਿਕਾਰੀ ਰਜਵੰਤ ਸਿੰਘ ਰਾਮਨਗਰ ਪੁਲਿਸ ਚੌਕੀ ਦੇ ਇੰਚਾਰਜ ਨੇ ਕਿਹਾ ਕਿ ਸੂਚਨਾ ਮਿਲਣ 'ਤੇ ਅਸੀਂ ਰਾਤ ਵੀ ਆਏ ਸੀ, ਹੁਣ ਵੀ ਅਸੀਂ ਜਾਂਚ ਕਰ ਰਹੇ ਹਾਂ। ਘਟਨਾ ਵਿੱਚ ਨੌਜਵਾਨ ਮਨਜੀਤ ਸਿੰਘ ਦੀ ਮੌਤ ਹੋਈ ਹੈ ਅਤੇ ਕੁੱਝ ਨੌਜਵਾਨ ਜਖਮੀ ਵੀ ਹੋਏ ਹਨ, ਜਿਹੜੇ ਕਿ ਪਟਿਆਲਾ ਦੇ ਹਸਪਤਾਲਾਂ ਵਿੱਚ ਜੇਰੇ ਇਲਾਜ ਹਨ।

- PTC NEWS

Read Entire Article


http://jattvibe.com/live