PSPCL Strike : ਪਾਵਰਕਾਮ ਠੇਕਾ ਮੁਲਾਜ਼ਮਾਂ ਵੱਲੋਂ 15 ਨੂੰ ਹੜਤਾਲ ਦਾ ਐਲਾਨ, ਰਾਤ 12 ਵਜੇ ਸ਼ੁਰੂ ਕਰਨਗੇ ਹੜਤਾਲ

3 weeks ago 9
  • Home
  • ਮੁੱਖ ਖਬਰਾਂ
  • PSPCL Strike : ਪਾਵਰਕਾਮ ਠੇਕਾ ਮੁਲਾਜ਼ਮਾਂ ਵੱਲੋਂ 15 ਨੂੰ ਹੜਤਾਲ ਦਾ ਐਲਾਨ, ਰਾਤ 12 ਵਜੇ ਸ਼ੁਰੂ ਕਰਨਗੇ ਹੜਤਾਲ

PSPCL Strike : ਸੂਬਾ ਪ੍ਰਧਾਨ ਬਲਿਹਾਰ ਸਿੰਘ ਨੇ ਕਿਹਾ ਕਿ ਜੇਕਰ ਉਕਤ ਫੈਸਲੇ 'ਤੇ ਸਰਕਾਰ ਖਰਾ ਨਹੀਂ ਉਤਰਦੀ ਤਾਂ ਪਾਵਰਕਾਮ ਦੇ ਸੀਐਚਬੀ ਤੇ ਸੀਐਚ ਡਬਲਿਯੂ ਠੇਕਾ ਮੁਲਾਜ਼ਮਾਂ ਵੱਲੋਂ ਅੱਜ ਰਾਤ 12 ਵਜੇ ਤੋਂ ਮੁਕੰਮਲ ਹੜਤਾਲ ਕਰਕੇ ਲੁਧਿਆਣੇ ਵਿਖੇ ਪੱਕੇ ਮੋਰਚੇ ਦਾ ਐਲਾਨ ਕਰਨਗੇ।

 ਪਾਵਰਕਾਮ ਠੇਕਾ ਮੁਲਾਜ਼ਮਾਂ ਵੱਲੋਂ 15 ਨੂੰ ਹੜਤਾਲ ਦਾ ਐਲਾਨ, ਰਾਤ 12 ਵਜੇ ਸ਼ੁਰੂ ਕਰਨਗੇ ਹੜਤਾਲ

PSPCL Strike : ਪਾਵਰਕਾਮ ਠੇਕਾ ਮੁਲਾਜ਼ਮਾਂ ਵੱਲੋਂ 15 ਨੂੰ ਹੜਤਾਲ ਦਾ ਐਲਾਨ, ਰਾਤ 12 ਵਜੇ ਸ਼ੁਰੂ ਕਰਨਗੇ ਹੜਤਾਲ

Powercom Employees strike : ਪੰਜਾਬ ਵਿੱਚ ਜਿਥੇ ਗਰਮੀ ਦਾ ਕਹਿਰ ਵਧਦਾ ਜਾ ਰਿਹਾ ਹੈ ਅਤੇ ਤਾਪਮਾਨ ਘੱਟ ਹੋਣ ਦਾ ਨਾਂਅ ਨਹੀਂ ਲੈ ਰਿਹਾ ਹੈ, ਉਥੇ ਹੀ ਹੁਣ ਪਾਵਰਕਾਮ ਠੇਕਾ ਮੁਲਾਜ਼ਮਾਂ ਵੱਲੋਂ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਨਾਲ ਪੰਜਾਬ ਵਿੱਚ ਲੱਗ ਰਹੇ ਕੱਟਾਂ ਤੋਂ ਇਲਾਵਾ ਲੋਕਾਂ ਨੂੰ ਹੋਰ ਵੀ ਮੁਸ਼ਕਿਲਾਂ ਦਰਪੇਸ਼ ਆ ਸਕਦੀਆਂ ਹਨ।

ਪਾਵਰਕਾਮ ਐਡ ਟ੍ਰਾਂਸਕੋ ਠੇਕਾ ਮੁਲਾਜਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਅਤੇ ਸੂਬਾ ਜਰਨਲ ਸਕੱਤਰ ਰਾਜੇਸ਼ ਕੁਮਾਰ ਮੋੜ ਨੇ ਕਿਹਾ ਕਿ ਆਪਣੀ ਹੱਕੀ ਅਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਲੜੇ ਜਾ ਰਹੇ ਘੋਲ ਦੇ ਸਦਕਾ ਪਿਛਲੀ ਦਿਨੀਂ ਮਿਤੀ 29 ਮਈ 2025 ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਮੇਤ ਪਾਵਰਕੌਮ ਬੋਰਡ ਮੈਨੇਜਮੈਂਟ ਦੇ ਪ੍ਰਮੁੱਖ ਸਕੱਤਰ/ਸੀਐਮਡੀ ਅਤੇ ਪ੍ਰਮੁੱਖ ਸਕੱਤਰ ਵਿੱਤ ਅਤੇ ਪ੍ਰਬੰਧਕੀ ਡਾਰੈਕਟਰ ਪੀਐਸਪੀਸੀਐਲ ਨਾਲ ਚੰਡੀਗੜ੍ਹ ਵਿਖੇ ਬੈਠਕ ਹੋਈ ਸੀ, ਜਿਸ ਵਿੱਚ ਸੀਐਚਬੀ ਠੇਕਾ ਕਾਮਿਆਂ ਨੂੰ ਸਿੱਧਾ ਵਿਭਾਗ ਸ਼ਾਮਿਲ ਕਰਨ ਅਤੇ 1948 ਐਕਟ ਮੁਤਾਬਕ ਘੱਟੋ-ਘੱਟ ਗੁਜ਼ਾਰੇ ਯੋਗ ਤਨਖਾਹ, ਬਿਜਲੀ ਦਾ ਕਰੰਟ ਲੱਗਣ ਕਾਰਨ ਹਾਦਸਾ ਪੀੜਤ ਨੂੰ ਪੱਕੀ ਨੌਕਰੀ ਅਤੇ ਪੈਨਸ਼ਨ ਦੀ ਗਰੰਟੀ ਕਰਵਾਉਣ ਸਮੇਤ ਮੰਗ ਪੱਤਰ ਵਿੱਚ ਦਰਜ ਲਈ ਚਰਚਾ ਹੋਈ। ਇਨ੍ਹਾਂ ਮੰਗਾਂ 'ਤੇ ਵਿੱਤ ਮੰਤਰੀ ਅਤੇ ਬਿਜਲੀ ਵਿਭਾਗ ਬੋਰਡ ਮੈਨੇਜਮੈਂਟ ਵੱਲੋਂ ਮੰਗਾਂ ਨੂੰ ਲਾਗੂ ਕਰਨ ਦਾ ਭਰੋਸਾ ਵੀ ਜਤਾਇਆ ਗਿਆ ਅਤੇ 10-15 ਦਿਨਾਂ ਦੇ ਅੰਦਰ ਅੰਦਰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾ ਕੇ ਮੰਗਾਂ ਦਾ ਨਿਪਟਾਰਾ ਕਰਨ ਦਾ ਪੱਤਰ ਜਾਰੀ ਕੀਤਾ ਗਿਆ ਸੀ।


ਹਾਲਾਂਕਿ, ਬੋਰਡ ਮੈਨੇਜਮੈਂਟ ਤੇ ਸਰਕਾਰ ਮਿਤੀ 14 ਜੂਨ 2025 ਤੋਂ ਪਹਿਲਾਂ ਕੀਤਾ ਜਾਣਾ ਸੀ, ਪਰੰਤੂ ਅਜੇ ਤੱਕ ਕੋਈ ਉਘ-ਸੁੱਘ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਨੂੰ ਬਿਠਾ ਕੇ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਜਾਂਦਾ ਤਾਂ ਮਜਬੂਰਨ ਜਥੇਬੰਦੀ ਮਿਤੀ 15 ਜੂਨ 2025 ਨੂੰ ਮੁਕੰਮਲ ਹੜਤਾਲ ਕਰ ਲਗਾਤਾਰ ਰੋਸ ਧਰਨਾ ਦੇਣ ਲਈ ਮਜਬੂਰ ਹੋਵੇਗੀ।

ਉਨ੍ਹਾਂ ਕਿਹਾ ਕਿ ਜੇਕਰ ਉਕਤ ਫੈਸਲੇ 'ਤੇ ਸਰਕਾਰ ਖਰਾ ਨਹੀਂ ਉਤਰਦੀ ਤਾਂ ਪਾਵਰਕਾਮ ਦੇ ਸੀਐਚਬੀ ਤੇ ਸੀਐਚ ਡਬਲਿਯੂ ਠੇਕਾ ਮੁਲਾਜ਼ਮਾਂ ਵੱਲੋਂ ਅੱਜ ਰਾਤ 12 ਵਜੇ ਤੋਂ ਮੁਕੰਮਲ ਹੜਤਾਲ ਕਰਕੇ ਲੁਧਿਆਣੇ ਵਿਖੇ ਪੱਕੇ ਮੋਰਚੇ ਦਾ ਐਲਾਨ ਕਰਨਗੇ।

- PTC NEWS

Read Entire Article