Sri Anandpur Sahib ਦੇ ਨਜ਼ਦੀਕ ਫੜਿਆ ਇੱਕ ਦਰਜ਼ਨ ਦੇ ਕਰੀਬ ਗਊਆਂ ਦਾ ਭਰਿਆ ਹੋਇਆ ਟਰੱਕ

2 days ago 1

Sri Anandpur Sahib News : ਗਊ ਰੱਖਿਆ ਦਲ ਦੇ ਮੈਂਬਰਾਂ ਵੱਲੋਂ ਅੱਜ ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕ ਪਿੰਡ ਮਾਂਗੇਵਾਲ ਕੋਲ ਤਕਰੀਬਨ ਇੱਕ ਦਰਜਨ ਗਊਆਂ ਨਾਲ ਭਰਿਆ ਹੋਇਆ ਟਰੱਕ ਫੜਿਆ ਗਿਆ ਤੇ ਮੌਕੇ 'ਤੇ ਪੁਲਿਸ ਨੂੰ ਬੁਲਾ ਕੇ ਗਊਆਂ ਦੀ ਤਸਕਰੀ ਕਰਨ ਵਾਲਿਆਂ ਦੇ ਖਿਲਾਫ ਢੁਕਵੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ

Sri Anandpur Sahib News : ਗਊ ਰੱਖਿਆ ਦਲ ਦੇ ਮੈਂਬਰਾਂ ਵੱਲੋਂ ਅੱਜ ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕ ਪਿੰਡ ਮਾਂਗੇਵਾਲ ਕੋਲ ਤਕਰੀਬਨ ਇੱਕ ਦਰਜਨ ਗਊਆਂ ਨਾਲ ਭਰਿਆ ਹੋਇਆ ਟਰੱਕ ਫੜਿਆ ਗਿਆ ਤੇ ਮੌਕੇ 'ਤੇ ਪੁਲਿਸ ਨੂੰ ਬੁਲਾ ਕੇ ਗਊਆਂ ਦੀ ਤਸਕਰੀ ਕਰਨ ਵਾਲਿਆਂ ਦੇ ਖਿਲਾਫ ਢੁਕਵੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ।

 ਮੌਕੇ 'ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਗੁਰਪ੍ਰੀਤ ਸਿੰਘ ਗਊ ਰੱਖਿਆ ਦਲ ਦੇ ਰਾਸ਼ਟਰੀ ਪ੍ਰਧਾਨ ਨੇ ਦੱਸਿਆ ਕਿ ਇਹ ਗਊਆਂ ਦਾ ਭਰਿਆ ਟਰੱਕ ਗੁਰਦਾਸਪੁਰ ਤੋਂ ਸ੍ਰੀ ਅਨੰਦਪੁਰ ਸਾਹਿਬ ਦੇ ਰਸਤੇ ਜੰਮੂ ਕਸ਼ਮੀਰ ਪੁਜਾਇਆ ਜਾਣਾ ਸੀ, ਜਿੱਥੇ ਇਹਨਾਂ ਗਊਆਂ ਦੀ ਸਲਾਟਰ ਹਾਊਸ ਵਿੱਚ ਵੱਢ ਟੁੱਕ ਕੀਤੀ ਜਾਣੀ ਸੀ। 


ਉਹਨਾਂ ਕਿਹਾ ਕਿ ਪੰਜਾਬ ਅੰਦਰ ਗਊ ਤਸਕਰੀ ਵੱਡੇ ਪੱਧਰ 'ਤੇ ਚੱਲ ਰਹੀ ਹੈ। ਖਾਸ ਤੌਰ 'ਤੇ ਮਾਝੇ ਇਲਾਕੇ ਅੰਦਰ ਗਊ ਤਸਕਰ ਸਰਗਰਮ ਹਨ ਅਤੇ ਪਹਿਲਾਂ ਗੁਰਦਾਸਪੁਰ ਤੋਂ ਪਠਾਨਕੋਟ ਰਾਸਤੇ ਗਊਆਂ ਜੰਮੂ ਕਸ਼ਮੀਰ ਭਜਾਈਆਂ ਜਾਂਦੀਆਂ ਸਨ ਪ੍ਰੰਤੂ ਅਮਰਨਾਥ ਯਾਤਰਾ ਦੇ ਚੱਲਣ ਦੇ ਚਲਦਿਆਂ ਤਸਕਰਾਂ ਵੱਲੋਂ ਉਸ ਰੂਟ ਦੀ ਵਰਤੋਂ ਮੌਜੂਦਾ ਸਮੇਂ ਵਿੱਚ ਨਹੀਂ ਕੀਤੀ ਜਾ ਰਹੀ ਹੈ ਤੇ ਇਹ ਤਸਕਰ ਹੁਣ ਗਊਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਹਿਮਾਚਲ ਦੇ ਰਸਤੇ ਜੰਮੂ ਕਸ਼ਮੀਰ ਭੇਜਦੇ ਹਨ। 

ਉਹਨਾਂ ਸੂਬਾ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਦੇ ਰਾਜਕਾਲ ਵਿੱਚ ਗਊਆਂ ਦੀ ਤਸਕਰੀ ਪੰਜਾਬ ਅੰਦਰ ਵੱਡੇ ਪੱਧਰ 'ਤੇ ਵਧੀ ਹੈ। ਉਹਨਾਂ ਮੰਗ ਕੀਤੀ ਕਿ ਜਿੱਥੇ ਪੰਜਾਬ ਸਰਕਾਰ ਬੇਅਦਬੀਆਂ ਦੇ ਖਿਲਾਫ ਕਾਨੂੰਨ ਬਣਾ ਰਹੀ ਹੈ ,ਉੱਥੇ ਗਊਆਂ ਦੀ ਰੱਖਿਆ ਸੰਬੰਧੀ ਵੀ ਇੱਕ ਵੱਡਾ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਕਿਉਂਕਿ ਪੂਰੇ ਦੇਸ਼ ਦਾ ਹਿੰਦੂ ਸਮਾਜ ਗਊ ਨੂੰ ਮਾਤਾ ਦੇ ਰੂਪ ਵਿੱਚ ਪੂਜਦਾ ਹੈ।

 ਇਸ ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀ ਐਸਆਈ ਧਰਮਪਾਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਹਨਾਂ ਨੂੰ ਗਊਆਂ ਨਾਲ ਭਰੇ ਹੋਏ ਟਰੱਕ ਸੰਬੰਧੀ ਜਾਣਕਾਰੀ ਮਿਲੀ ਤੇ ਮੌਕੇ 'ਤੇ ਪੁੱਜ ਕੇ ਟਰੱਕ ਨੂੰ ਕਾਬੂ ਕਰ ਲਿਆ ਗਿਆ ਜਦੋਂ ਕਿ ਟਰੱਕ ਚਾਲਕ ਤੇ ਉਸਦੇ ਸਾਥੀ ਮੌਕੇ ਤੋਂ ਭੱਜਣ ਵਿੱਚ ਫਰਾਰ ਹੋ ਗਏ। ਕਿਹਾ ਕਿ ਇਸ ਮਾਮਲੇ ਦੀ ਤਹਿ ਤੱਕ ਜਾ ਕੇ ਅਸਲੀ ਦੋਸ਼ੀਆਂ ਦੇ ਖਿਲਾਫ ਢੁਕਵੀਂ ਕਾਰਵਾਈ ਕਰਕੇ ਜਲਦ ਉਹਨਾਂ ਨੂੰ ਸਲਾਖਾਂ ਪਿੱਛੇ ਭੇਜਿਆ ਜਾਵੇਗਾ।

- PTC NEWS

Read Entire Article


http://jattvibe.com/live