WTC 2025 Final : ਆਸਟ੍ਰੇਲੀਆ ਨੂੰ ਹਰਾ ਕੇ ਵਿਸ਼ਵ ਟੈਸਟ ਕ੍ਰਿਕਟ ਦਾ ਚੈਂਪੀਅਨ ਬਣਿਆ ਦੱਖਣੀ ਅਫ਼ਰੀਕਾ, 27 ਸਾਲ ਬਾਅਦ ਜਿੱਤੀ ICC ਟਰਾਫ਼ੀ

3 weeks ago 5

Aus vs SA Match 2025 : ਏਡਨ ਮਾਰਕ੍ਰਮ ਦੇ ਸੈਂਕੜੇ ਦੀ ਮਦਦ ਨਾਲ, ਦੱਖਣੀ ਅਫਰੀਕਾ (South Africa) ਨੇ ਆਪਣੇ 'ਤੇ ਚੋਕਰ ਟੈਗ ਵੀ ਖਤਮ ਕਰ ਦਿੱਤਾ। ਦੱਖਣੀ ਅਫਰੀਕਾ ਨੇ 1998 ਤੋਂ ਬਾਅਦ ਪਹਿਲੀ ਵਾਰ ਆਈਸੀਸੀ ਟਰਾਫੀ 'ਤੇ ਕਬਜ਼ਾ ਕੀਤਾ। 27 ਸਾਲਾਂ ਬਾਅਦ, ਉਨ੍ਹਾਂ ਨੇ ਆਈਸੀਸੀ ਟਰਾਫੀ (ICC Trophy) ਜਿੱਤੀ।

Aus vs SA Match 2025 : ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਲਾਰਡਸ ਵਿਖੇ ਖੇਡੇ ਗਏ ਵਿਸ਼ਵ ਟੈਸਟ ਚੈਂਪੀਅਨਸ਼ਿਪ 2025 (WTC 2025 Final) ਦੇ ਫਾਈਨਲ ਵਿੱਚ ਆਸਟ੍ਰੇਲੀਆ 5 ਵਿਕਟਾਂ ਨਾਲ ਹਾਰ ਗਿਆ। ਇਸ ਤਰ੍ਹਾਂ ਆਸਟ੍ਰੇਲੀਆ ਲਗਾਤਾਰ ਦੂਜੀ ਵਾਰ ਇਸ ਖਿਤਾਬ 'ਤੇ ਕਬਜ਼ਾ ਕਰਨ ਤੋਂ ਖੁੰਝ ਗਿਆ। ਏਡਨ ਮਾਰਕ੍ਰਮ ਦੇ ਸੈਂਕੜੇ ਦੀ ਮਦਦ ਨਾਲ, ਦੱਖਣੀ ਅਫਰੀਕਾ (South Africa) ਨੇ ਆਪਣੇ 'ਤੇ ਚੋਕਰ ਟੈਗ ਵੀ ਖਤਮ ਕਰ ਦਿੱਤਾ। ਦੱਖਣੀ ਅਫਰੀਕਾ ਨੇ 1998 ਤੋਂ ਬਾਅਦ ਪਹਿਲੀ ਵਾਰ ਆਈਸੀਸੀ ਟਰਾਫੀ 'ਤੇ ਕਬਜ਼ਾ ਕੀਤਾ। 27 ਸਾਲਾਂ ਬਾਅਦ, ਉਨ੍ਹਾਂ ਨੇ ਆਈਸੀਸੀ ਟਰਾਫੀ (ICC Trophy) ਜਿੱਤੀ।


???? CHAMPIONS OF THE WORLD! ????????

A 5 wicket victory! The Proteas Men have conquered the Test arena, winning the ICC World Test Championship 2025 Final against Australia at the iconic Lord’s Cricket Ground ????️????

Undeniable. Unstoppable. Unrelenting. History made at the Home of… pic.twitter.com/twI21o7GmV — Proteas Men (@ProteasMenCSA) June 14, 2025

ਦੱਖਣੀ ਅਫਰੀਕਾ ਦੇ ਕਪਤਾਨ ਟੇਂਬਾ ਬਾਵੁਮਾ ਨੇ ਟਾਸ ਜਿੱਤਿਆ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜੋ ਉਨ੍ਹਾਂ ਲਈ ਪ੍ਰਭਾਵਸ਼ਾਲੀ ਸਾਬਤ ਹੋਇਆ। ਪਹਿਲੀ ਪਾਰੀ ਵਿੱਚ, ਆਸਟ੍ਰੇਲੀਆ ਨੇ ਬੱਲੇਬਾਜ਼ੀ ਕੀਤੀ ਅਤੇ ਸਟੀਵ ਸਮਿਥ ਅਤੇ ਵੈਬਸਟਰ ਦੀ ਮਦਦ ਨਾਲ 212 ਦੌੜਾਂ ਬਣਾਈਆਂ। ਸਮਿਥ ਨੇ ਕੁੱਲ 66 ਦੌੜਾਂ ਬਣਾਈਆਂ, ਜਦੋਂ ਕਿ ਵੈਬਸਟਰ ਨੇ 72 ਦੌੜਾਂ ਬਣਾਈਆਂ। ਰਬਾਡਾ ਨੇ ਆਸਟ੍ਰੇਲੀਆ ਵਿਰੁੱਧ ਪਹਿਲੀ ਪਾਰੀ ਵਿੱਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਕੁੱਲ 5 ਵਿਕਟਾਂ ਲਈਆਂ। ਉਸਨੇ ਖਵਾਜਾ, ਕੈਮਰਨ ਗ੍ਰੀਨ, ਵੈਬਸਟਰ, ਪੈਟ ਕਮਿੰਸ ਅਤੇ ਮਿਸ਼ੇਲ ਸਟਾਰਕ ਨੂੰ ਆਊਟ ਕੀਤਾ।

ਖਰਾਬ ਰਹੀ ਸੀ ਦੱਖਣੀ ਅਫ਼ਰੀਕਾ ਦੀ ਮੈਚ ਦੀ ਸ਼ੁਰੂਆਤ

ਦੱਖਣੀ ਅਫਰੀਕਾ ਦੀ ਬੱਲੇਬਾਜ਼ੀ ਪਹਿਲੀ ਪਾਰੀ ਵਿੱਚ ਮਾੜੀ ਰਹੀ। ਉਨ੍ਹਾਂ ਦੀ ਪਾਰੀ 138 ਦੌੜਾਂ ਤੱਕ ਸੀਮਤ ਰਹੀ, ਜਿਸ ਵਿੱਚ ਬੇਂਡਿੰਘਮ ਨੇ ਸਭ ਤੋਂ ਵੱਧ 45 ਦੌੜਾਂ ਦੀ ਪਾਰੀ ਖੇਡੀ। ਆਸਟ੍ਰੇਲੀਆ ਲਈ ਦੂਜੀ ਪਾਰੀ ਵਿੱਚ ਪੈਟ ਕਮਿੰਸ ਨੇ ਧਮਾਕੇਦਾਰ ਗੇਂਦਬਾਜ਼ੀ ਕੀਤੀ ਅਤੇ ਕੁੱਲ 6 ਵਿਕਟਾਂ ਲਈਆਂ। ਇਸ ਤੋਂ ਇਲਾਵਾ ਮਿਸ਼ੇਲ ਸਟਾਰਕ ਨੇ 2 ਅਤੇ ਜੋਸ਼ ਹੇਜ਼ਲਵੁੱਡ ਨੇ ਵੀ ਇੱਕ ਵਿਕਟ ਲਈ। ਹੁਣ ਤੱਕ ਦੱਖਣੀ ਅਫਰੀਕਾ ਦੀ ਟੀਮ 74 ਦੌੜਾਂ ਨਾਲ ਪਿੱਛੇ ਸੀ।

ਦੂਜੀ ਪਾਰੀ 'ਚ ਆਸਟ੍ਰੇਲੀਆ ਦੀ ਖਰਾਬ ਬੱਲੇਬਾਜ਼ੀ

ਜਦੋਂ ਆਸਟ੍ਰੇਲੀਆ ਦੀ ਟੀਮ ਦੂਜੀ ਪਾਰੀ ਵਿੱਚ ਆਊਟ ਹੋਈ ਤਾਂ ਉਨ੍ਹਾਂ ਨੇ 207 ਦੌੜਾਂ ਬਣਾਈਆਂ ਅਤੇ ਦੱਖਣੀ ਅਫਰੀਕਾ ਦੇ ਸਾਹਮਣੇ 282 ਦੌੜਾਂ ਦਾ ਟੀਚਾ ਰੱਖਿਆ। ਇਸ ਪਾਰੀ ਵਿੱਚ ਆਸਟ੍ਰੇਲੀਆ ਲਈ ਸਿਰਫ਼ ਮਿਸ਼ੇਲ ਸਟਾਰਕ ਹੀ 50 ਦੌੜਾਂ ਤੋਂ ਵੱਧ ਦੌੜਾਂ ਬਣਾ ਸਕਿਆ। ਇਸ ਤੋਂ ਇਲਾਵਾ ਸਾਰੀ ਬੱਲੇਬਾਜ਼ੀ ਵੀ ਮਾੜੀ ਰਹੀ। ਸਟੀਵ ਸਮਿਥ ਨੇ 13, ਟ੍ਰੈਵਿਸ ਹੈੱਡ ਨੇ 9 ਅਤੇ ਐਲੇਕਸ ਕੈਰੀ ਨੇ 43 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲਈ ਰਬਾਡਾ ਨੇ 4 ਵਿਕਟਾਂ ਅਤੇ ਐਨਗਿਡੀ ਨੇ 3 ਵਿਕਟਾਂ ਲਈਆਂ।

ਮਾਰਕਰਮ-ਬਾਵੁਮਾ ਦੇ ਦਮ 'ਤੇ ਦੱਖਣੀ ਅਫਰੀਕਾ ਜਿੱਤਿਆ

ਦੱਖਣੀ ਅਫਰੀਕਾ ਨੇ 282 ਦੌੜਾਂ ਦੇ ਟੀਚੇ ਦਾ ਪਿੱਛਾ ਕੀਤਾ ਅਤੇ ਚੌਥੇ ਦਿਨ ਹੀ ਜਿੱਤ ਪ੍ਰਾਪਤ ਕਰ ਲਈ। ਦੱਖਣੀ ਅਫਰੀਕਾ ਨੇ ਏਡੇਨ ਮਾਰਕ੍ਰਮ ਅਤੇ ਟੇਂਬਾ ਬਾਵੁਮਾ ਦੀ ਸ਼ਾਨਦਾਰ ਬੱਲੇਬਾਜ਼ੀ ਦੇ ਆਧਾਰ 'ਤੇ ਇਹ ਸਕੋਰ ਆਸਾਨੀ ਨਾਲ ਹਾਸਲ ਕਰ ਲਿਆ। ਤੀਜੇ ਦਿਨ ਦੇ ਅੰਤ ਤੱਕ, ਦੱਖਣੀ ਅਫਰੀਕਾ ਨੂੰ ਜਿੱਤ ਲਈ 69 ਦੌੜਾਂ ਦੀ ਲੋੜ ਸੀ। ਚੌਥੇ ਦਿਨ ਦੀ ਖੇਡ ਸ਼ੁਰੂ ਹੋਣ ਤੋਂ ਸਿਰਫ਼ 2 ਘੰਟੇ ਬਾਅਦ ਟੀਮ ਜਿੱਤ ਗਈ। ਮਾਰਕ੍ਰਮ ਨੇ 207 ਗੇਂਦਾਂ ਵਿੱਚ 136 ਦੌੜਾਂ ਦਾ ਸੈਂਕੜਾ ਲਗਾਇਆ, ਜਦੋਂ ਕਿ ਬਾਵੁਮਾ ਨੇ 66 ਦੌੜਾਂ ਬਣਾਈਆਂ।

- PTC NEWS

Read Entire Article