ਅਬੋਹਰ ਵਿੱਚ ਧੁੰਦ ਕਾਰਨ ਹਾਦਸਿਆਂ ਵਿੱਚ ਛੇ ਜ਼ਖ਼ਮੀ

Lorem ipsum dolor sit amet consectetur. Facilisis eu sit commodo sit. Phasellus elit sit sit dolor risus faucibus vel aliquam. Fames mattis.



ਅਬੋਹਰ ਖੇਤਰ ਵਿੱਚ ਸੰਘਣੀ ਧੁੰਦ ਕਾਰਨ ਵਾਪਰੇ ਤਿੰਨ ਹਾਦਸਿਆਂ ਵਿੱਚ ਛੇ ਵਿਅਕਤੀ ਜ਼ਖ਼ਮੀ ਹੋ ਗਏ।ਬੀਤੇ ਰਾਤ ਪਿੰਡ ਡੰਗਰਖੇੜਾ ਨੇੜੇ ਇੱਕ ਟਰੈਕਟਰ-ਟਰਾਲੀ ਨਾਲ ਕਾਰ ਦੀ ਟੱਕਰ ਹੋਣ ਕਾਰਨ ਦੋ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖਮੀ ਸਾਜਨ ਕੁਮਾਰ ਨੂੰ ਇਲਾਜ ਲਈ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਸਾਜਨ ਅਤੇ ਉਸ ਦਾ ਰਿਸ਼ਤੇਦਾਰ ਦਿਆਲ ਚੰਦ ਫਾਜ਼ਿਲਕਾ ਪਰਤ ਰਹੇ ਸਨ ਜਦੋਂ ਧੁੰਦ ਦੇ ਵਿਚਕਾਰ ਉਨ੍ਹਾਂ ਦੀ ਕਾਰ ਇੱਕ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ।ਇੱਕ ਹੋਰ ਘਟਨਾ ਵਿੱਚ ਇੱਥੋਂ ਦੇ ਪਿੰਡ ਕਾਲਾ ਟਿੱਬਾ ਨੇੜੇ ਇੱਕ ਕਾਰ ਅਤੇ ਕੈਂਟਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਕੈਂਟਰ ਯੂਪੀ ਵੱਲ ਜਾ ਰਿਹਾ ਸੀ। ਕਾਰ ਚਾਲਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।ਇਕ ਹੋਰ ਹਾਦਸੇ ਦੌਰਾਨ ਇੱਥੋਂ ਦੇ ਪਿੰਡ ਬਕੈਨਵਾਲਾ ਨੇੜੇ ਮੋਟਰਸਾਈਕਲ ਦੀ ਕਾਰ ਨਾਲ ਟੱਕਰ ਹੋਣ ਕਾਰਨ ਇੱਕ ਵਿਅਕਤੀ ਤੇ ਉਸ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਏ। ਦੋਵਾਂ ਨੂੰ ਸਿਵਲ ਹਸਪਤਾਲ ਅਬੋਹਰ ਲਿਜਾਇਆ ਗਿਆ। ਡਾਕਟਰਾਂ ਨੇ ਉਨ੍ਹਾਂ ਨੂੰ ਇਲਾਜ ਲਈ ਫਰੀਦਕੋਟ ਰੈਫਰ ਕਰ ਦਿੱਤਾ। ਪਿੰਡ ਮੁਹਾਰ ਸੋਨਾ ਦਾ ਫਲਕ ਸਿੰਘ ਅਤੇ ਉਸ ਦੀ ਪਤਨੀ ਸਰੋਜ ਰਾਣੀ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਘਰ ਪਰਤ ਰਹੇ ਸਨ।

Tags :

Search

Popular Posts


Recent Posts

©2025 – All Right Reserved. Designed and Developed by JATTVIBE.