ਲੁਧਿਆਣਾ ਪੁਲਿਸ ਨੇ ਐਤਵਾਰ ਨੂੰ ਨਸ਼ਾ ਤਸਕਰਾਂ, ਸਮਾਜ ਵਿਰੋਧੀ ਅਨਸਰਾਂ ਅਤੇ ਲੋੜੀਂਦੇ ਗੈਂਗਸਟਰਾਂ ਦੇ ਸਾਥੀਆਂ ਨੂੰ ਨਿਸ਼ਾਨਾ ਬਣਾਉਣ ਲਈ ਸ਼ਹਿਰ ਵਿਆਪੀ ਕਰੈਕਡਾਉਨ ਓਪਰੇਸ਼ਨ ਪ੍ਰਹਾਰ 3.0 ਦੀ ਸ਼ੁਰੂਆਤ ਕੀਤੀ ਅਤੇ 132 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਇਹ ਅਪਰੇਸ਼ਨ ਸਵੇਰੇ 4 ਵਜੇ ਸ਼ਹਿਰ ਭਰ ਵਿੱਚ ਲੜੀਵਾਰ ਤਾਲਮੇਲ ਛਾਪਿਆਂ ਨਾਲ ਸ਼ੁਰੂ ਹੋਇਆ ਅਤੇ ਦੇਰ ਸ਼ਾਮ ਤੱਕ ਜਾਰੀ ਰਹੇਗਾ। ਕਮਿਸ਼ਨਰੇਟ ਖੇਤਰ ਵਿਚ ਵੱਖ-ਵੱਖ ਪਛਾਣੀਆਂ ਥਾਵਾਂ ‘ਤੇ ਛਾਪੇਮਾਰੀ ਕਰਨ ਲਈ 360 ਪੁਲਿਸ ਮੁਲਾਜ਼ਮਾਂ ਦਾ ਗਠਨ ਕੀਤਾ ਗਿਆ ਸੀ।ਉਨ੍ਹਾਂ ਕਿਹਾ ਕਿ ਪੰਜਾਬ ਡੀਜੀਪੀ ਦਫ਼ਤਰ ਨੇ ਇਸ ਆਪ੍ਰੇਸ਼ਨ ਨੂੰ ਵੱਧ ਤੋਂ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ ਲਈ ਵਾਧੂ ਪੁਲਿਸ ਬਲ ਵੀ ਮੁਹੱਈਆ ਕਰਵਾਏ ਹਨ। ਹੁਣ ਤੱਕ 132 ਤੋਂ ਵੱਧ ਸ਼ੱਕੀ ਅਤੇ ਅਪਰਾਧੀ ਫੜੇ ਜਾ ਚੁੱਕੇ ਹਨ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਚਾਰ ਬਦਨਾਮ ਗੈਂਗਸਟਰਾਂ ਦੇ ਕਰੀਬੀ ਸਹਿਯੋਗੀ ਅਤੇ ਸਾਥੀ ਸ਼ਾਮਲ ਹਨ ਜੋ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਸਨ। ਪੁਲਿਸ ਨੇ ਨਜਾਇਜ਼ ਹਥਿਆਰ, ਗਾਂਜਾ, ਹੈਰੋਇਨ ਅਤੇ ਚੋਰੀਸ਼ੁਦਾ ਵਾਹਨ ਵੀ ਬਰਾਮਦ ਕੀਤੇ ਹਨ।ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਆਪ੍ਰੇਸ਼ਨ ਨੂੰ ਫੁਲਪਰੂਫ ਬਣਾਉਣ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਛਾਪੇਮਾਰੀ ਕਰਨ ਤੋਂ ਇਲਾਵਾ ਪੁਲਿਸ ਨੇ ਸ਼ਹਿਰ ਦੀਆਂ ਮੁੱਖ ਸੜਕਾਂ ਨੂੰ ਸੀਲ ਕਰ ਦਿੱਤਾ ਹੈ।ਅਸੀਂ ਸ਼ਹਿਰ ਦੀਆਂ ਅੱਠ ਅਹਿਮ ਅਤੇ ਸੰਵੇਦਨਸ਼ੀਲ ਥਾਵਾਂ ‘ਤੇ ਬਹੁਤ ਪ੍ਰਭਾਵਸ਼ਾਲੀ ਨਾਕੇਬੰਦੀਆਂ ਕੀਤੀਆਂ ਹਨ। ਵਾਧੂ ਪੁਲਿਸ ਬਲ ਤਾਇਨਾਤ ਕਰਕੇ ਹਰ ਸ਼ੱਕੀ ਵਾਹਨ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ।\r\nਇਸ ਮੌਕੇ ਡੀਸੀਪੀ ਕ੍ਰਾਈਮ ਹਰਪਾਲ ਸਿੰਘ, ਐਡੀਸ਼ਨਲ ਡੀਸੀਪੀ ਕ੍ਰਾਈਮ, ਬ੍ਰਹਮਦੀਪ ਸਿੰਘ, ਏਡੀਸੀਪੀ ਕ੍ਰਾਈਮ, ਦੇਵਦੀਪ ਸਿੰਘ, ਏਡੀਸੀਪੀ ਕ੍ਰਾਈਮ, ਏਡੀਸੀਪੀ ਕਰਨਵੀਰ ਸਿੰਘ ਸਮੇਤ ਸੀਨੀਅਰ ਪੁਲੀਸ ਅਧਿਕਾਰੀ ਸ਼ਾਮਲ ਹਨ। ਆਪੋ-ਆਪਣੀਆਂ ਟੀਮਾਂ ਦੇ ਨਾਲ ਆਪਰੇਸ਼ਨ ਦੀ ਅਗਵਾਈ ਕਰ ਰਹੇ ਹਨ।


