ਪੱਛਮੀ ਬੰਗਾਲ ਦੇ ਇੱਕ 21 ਸਾਲਾ ਮਜ਼ਦੂਰ ਦੀ ਮੰਗਲਵਾਰ ਰਾਤ ਨੂੰ ਮਾਰਕੀਟ ਕਮੇਟੀ ਦਫ਼ਤਰ ਦੇ ਪਿੱਛੇ ਇੱਕ ਮੈਨਹੋਲ ਦੀ ਸਫ਼ਾਈ ਕਰਦੇ ਸਮੇਂ ਕਥਿਤ ਤੌਰ ‘ਤੇ ਲਾਪ੍ਰਵਾਹੀ ਕਾਰਨ ਮੌਤ ਹੋ ਗਈ। ਮਜ਼ਦੂਰ ਦੀ ਪਛਾਣ ਜਾਹਿਦੁਲ ਸ਼ਮੀਮ ਵਜੋਂ ਹੋਈ ਹੈ, ਜੋ ਰਾਤ 9 ਵਜੇ ਦੇ ਕਰੀਬ ਕਰੀਬ 10 ਫੁੱਟ ਡੂੰਘੇ ਮੈਨਹੋਲ ਵਿੱਚ ਡਿੱਗ ਗਿਆ ਪਰ ਉਹ ਬਾਹਰ ਨਹੀਂ ਨਿਕਲ ਸਕਿਆ। ਕਰੀਬ 16 ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਬੁੱਧਵਾਰ ਨੂੰ ਮਜ਼ਦੂਰਾਂ ਵੱਲੋਂ ਉਸ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਨੇ ਦੋਸ਼ ਲਾਇਆ ਕਿ ਉਸ ਨੂੰ ਇਕ ਸੁਪਰਵਾਈਜ਼ਰ ਅਤੇ ਜੂਨੀਅਰ ਇੰਜੀਨੀਅਰ ਵੱਲੋਂ ਕੰਮ ਨਾ ਸੌਂਪੇ ਜਾਣ ਦੇ ਬਾਵਜੂਦ ਮੈਨਹੋਲ ਵਿਚ ਇਕੱਲਿਆਂ ਹੀ ਭੇਜਿਆ ਗਿਆ ਹੈ।ਪ੍ਰਸ਼ਾਸਨ ਨੇ ਘਟਨਾ ਦੀ ਜਾਂਚ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।


