Garhshankar News : ਕੈਨੇਡਾ 'ਚ ਯੂਥ ਅਫ਼ਸਰ ਬਣਿਆ ਪਿੰਡ ਕਾਲੇਵਾਲ ਦਾ ਨੌਜਵਾਨ, ਸ਼ਮਨੀਤ ਰਾਣਾ ਨੇ ਮਾਪਿਆਂ ਦਾ ਨਾਂਅ ਕੀਤਾ ਰੌਸ਼ਨ

7 hours ago 1

Punjabi Youth in Canada Police : ਸ਼ਮਨੀਤ ਰਾਣਾ ਨੇ ਹੁਣ 2025 ਵਿੱਚ ਯੂਥ ਸਰਵਿਸ ਅਫ਼ਸਰ ਕੈਨੇਡਾ ਦੀ ਚਿਲਡਰਨ ਜੇਲ੍ਹ ਦੇ ਟੈਸਟ ਦੌਰਾਨ 90 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਉੱਚ ਅਧਿਕਾਰੀ ਦੇ ਅਹੁਦੇ 'ਤੇ ਨਿਯੁਕਤ ਹੋਇਆ ਹੈ।

Canada Police News : ਪੰਜਾਬ ਦੀ ਨੌਜਵਾਨ ਪੀੜ੍ਹੀ (Punjabi Youth in Canada Police) ਨੇ ਅੱਜ ਵਿਦੇਸ਼ਾਂ ਦੀ ਧਰਤੀ 'ਤੇ ਵੱਡੇ ਅਹੁਦਿਆਂ ਦੇ ਉੱਪਰ ਤੈਨਾਤ ਹੋ ਕੇ ਪੰਜਾਬ ਦਾ ਨਾਂਅ ਦੁਨੀਆ ਦੇ ਵਿੱਚ ਮਸ਼ਹੂਰ ਕੀਤਾ ਹੈ। ਅਜਿਹਾ ਇੱਕ ਹੋਰ ਨੌਜਵਾਨ ਗੜ੍ਹਸ਼ੰਕਰ ਦੇ ਬੀਤ ਖ਼ੇਤਰ ਦੇ ਪਿੰਡ ਕਾਲੇਵਾਲ ਦਾ 23 ਸਾਲਾਂ ਨੌਜਵਾਨ ਸ਼ਮਨੀਤ ਰਾਣਾ ਹੈ, ਜਿਹੜਾ ਕਿ ਅੱਜ ਕੈਨੇਡਾ ਦੀ ਧਰਤੀ 'ਤੇ ਯੂਥ ਸਰਵਿਸ ਆਫ਼ਿਸਰ (Youth Service Officer) ਵਜੋਂ ਤਾਇਨਾਤ ਹੋਇਆ, ਜਿਸਦੇ ਕਾਰਨ ਅੱਜ ਇਲਾਕੇ ਦੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ।

ਸ਼ਮਨੀਤ ਰਾਣਾ ਤੇ ਪਿਤਾ ਰਾਜੇਸ਼ ਰਾਣਾ ਅਤੇ ਮਾਤਾ ਨੀਨਾ ਰਾਣਾ ਨੇ ਜਾਣਕਾਰੀ ਦਿੰਦਿਆ ਦੱਸਿਆ ਕੀ 2019 ਵਿੱਚ ਉਨ੍ਹਾਂ ਦੇ ਪੁੱਤਰ ਨੇ ਕਾਲੇਵਾਲ ਬੀਤ ਤੋਂ ਕੈਨੇਡਾ ਵੱਲ ਕੂਚ ਕਰਕੇ ਉਚ ਸਿੱਖਿਆ ਦੀ ਸ਼ੁਰੂਆਤ ਕੀਤੀ ਤੇ ਕੁਝ ਸਾਲਾਂ 'ਚ ਉਹ ਕੈਨੇਡਾ ਪੁਲਿਸ ਵਿੱਚ ਭਰਤੀ ਹੋ ਕੇ ਉੱਥੇ ਦੀ ਨਾਗਰਿਕਤਾ ਹਾਸਿਲ ਕਰ ਲਈ।


ਉਨ੍ਹਾਂ ਦੱਸਿਆ ਕਿ ਸ਼ਮਨੀਤ ਰਾਣਾ ਨੇ ਹੁਣ 2025 ਵਿੱਚ ਯੂਥ ਸਰਵਿਸ ਅਫ਼ਸਰ ਕੈਨੇਡਾ ਦੀ ਚਿਲਡਰਨ ਜੇਲ੍ਹ ਦੇ ਟੈਸਟ ਦੌਰਾਨ 90 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਉੱਚ ਅਧਿਕਾਰੀ ਦੇ ਅਹੁਦੇ 'ਤੇ ਨਿਯੁਕਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸ਼ਮਨੀਤ ਰਾਣਾ ਪੜ੍ਹਨ ਦੇ ਵਿੱਚ ਪਹਿਲਾਂ ਤੋਂ ਹੀ ਬਹੁਤ ਤੇਜ਼ ਸੀ ਅਤੇ ਅੱਜ ਉਸ ਨੇ ਆਪਣੀ ਛੋਟੀ ਜਿਹੀ ਉਮਰ ਵਿੱਚ ਵੱਡਾ ਮੁਕਾਮ ਹਾਸਿਲ ਕੀਤਾ ਹੈ, ਜਿਸਦੇ ਕਾਰਨ ਅੱਜ ਇਲਾਕੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਅਤੇ ਲੋਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

ਇਸ ਮੌਕੇ ਰਚਨਾ ਦੇਵੀ ਅਧਿਆਪਕ, ਰਾਣਾ ਬ੍ਰਿਜ ਸਿੰਘ, ਕਰਮੋ ਦੇਵੀ, ਪਰਸ਼ੋਤਮ ਸਿੰਘ, ਮਾਸਟਰ ਅਮਰੀਕ ਸਿੰਘ, ਡਾਕਟਰ ਜਸਵੀਰ ਸਿੰਘ ਆਦਿ ਹਾਜ਼ਰ ਸਨ।

- PTC NEWS

Read Entire Article