IND vs ENG 2nd test match : ਭਾਰਤੀ ਟੈਸਟ ਕਪਤਾਨ ਸ਼ੁਭਮਨ ਗਿੱਲ ਨੇ ਇੰਗਲੈਂਡ ਵਿਰੁੱਧ ਦੂਜੇ ਟੈਸਟ ਮੈਚ ਦੀ ਪਹਿਲੀ ਪਾਰੀ ਵਿੱਚ ਖੇਡ ਦੇ ਦੂਜੇ ਦਿਨ ਟੀ ਤੱਕ 265 ਦੌੜਾਂ ਬਣਾਈਆਂ ਸਨ ਅਤੇ ਇਸ ਪਾਰੀ ਦੇ ਆਧਾਰ 'ਤੇ ਉਹ ਟੈਸਟ ਕ੍ਰਿਕਟ ਇਤਿਹਾਸ ਵਿੱਚ ਭਾਰਤ ਲਈ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਭਾਰਤੀ ਕਪਤਾਨ ਬਣ ਗਏ। ਇਸ ਤੋਂ ਪਹਿਲਾਂ ਟੈਸਟ ਵਿੱਚ ਭਾਰਤ ਲਈ ਸਭ ਤੋਂ ਵੱਡੀ ਪਾਰੀ ਖੇਡਣ ਦਾ ਰਿਕਾਰਡ ਵਿਰਾਟ ਕੋਹਲੀ ਦੇ ਨਾਮ ਸੀ ਅਤੇ ਹੁਣ ਉਨ੍ਹਾਂ ਦਾ ਰਿਕਾਰਡ ਟੁੱਟ ਗਿਆ ਹੈ
IND vs ENG 2nd test match : ਭਾਰਤੀ ਟੈਸਟ ਕਪਤਾਨ ਸ਼ੁਭਮਨ ਗਿੱਲ ਨੇ ਇੰਗਲੈਂਡ ਵਿਰੁੱਧ ਦੂਜੇ ਟੈਸਟ ਮੈਚ ਦੀ ਪਹਿਲੀ ਪਾਰੀ ਵਿੱਚ ਖੇਡ ਦੇ ਦੂਜੇ ਦਿਨ ਟੀ ਤੱਕ 265 ਦੌੜਾਂ ਬਣਾਈਆਂ ਸਨ ਅਤੇ ਇਸ ਪਾਰੀ ਦੇ ਆਧਾਰ 'ਤੇ ਉਹ ਟੈਸਟ ਕ੍ਰਿਕਟ ਇਤਿਹਾਸ ਵਿੱਚ ਭਾਰਤ ਲਈ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਭਾਰਤੀ ਕਪਤਾਨ ਬਣ ਗਏ। ਇਸ ਤੋਂ ਪਹਿਲਾਂ ਟੈਸਟ ਵਿੱਚ ਭਾਰਤ ਲਈ ਸਭ ਤੋਂ ਵੱਡੀ ਪਾਰੀ ਖੇਡਣ ਦਾ ਰਿਕਾਰਡ ਵਿਰਾਟ ਕੋਹਲੀ ਦੇ ਨਾਮ ਸੀ ਅਤੇ ਹੁਣ ਉਨ੍ਹਾਂ ਦਾ ਰਿਕਾਰਡ ਟੁੱਟ ਗਿਆ ਹੈ।
ਸ਼ੁਭਮਨ ਗਿੱਲ ਨੇ ਤੋੜਿਆ ਵਿਰਾਟ ਕੋਹਲੀ ਦਾ ਰਿਕਾਰਡ
ਬਰਮਿੰਘਮ ਦੇ ਐਜਬੈਸਟਨ ਵਿਖੇ ਇੰਗਲੈਂਡ ਵਿਰੁੱਧ ਦੂਜੇ ਟੈਸਟ ਮੈਚ ਵਿੱਚ ਦੂਜੇ ਦਿਨ ਟੀ ਤੱਕ ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ 380 ਗੇਂਦਾਂ ਵਿੱਚ 3 ਛੱਕਿਆਂ ਅਤੇ 30 ਚੌਕਿਆਂ ਦੀ ਮਦਦ ਨਾਲ 265 ਦੌੜਾਂ ਬਣਾਈਆਂ ਸਨ। ਇਸ ਪਾਰੀ ਦੌਰਾਨ ਉਹ ਕਪਤਾਨ ਵਜੋਂ ਟੈਸਟ ਕ੍ਰਿਕਟ ਵਿੱਚ ਭਾਰਤ ਲਈ ਸਭ ਤੋਂ ਵੱਡੀ ਪਾਰੀ ਖੇਡਣ ਵਾਲਾ ਖਿਡਾਰੀ ਬਣ ਗਿਆ ਅਤੇ ਵਿਰਾਟ ਕੋਹਲੀ ਦਾ 6 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ।
ਵਿਰਾਟ ਕੋਹਲੀ ਨੇ 2019 ਵਿੱਚ ਕਪਤਾਨ ਵਜੋਂ ਦੱਖਣੀ ਅਫਰੀਕਾ ਵਿਰੁੱਧ ਟੈਸਟ ਕ੍ਰਿਕਟ ਵਿੱਚ 254 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ। ਇਸ ਤੋਂ ਬਾਅਦ ਉਹ ਟੈਸਟ ਕ੍ਰਿਕਟ ਵਿੱਚ ਭਾਰਤ ਲਈ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਕਪਤਾਨ ਬਣ ਗਏ, ਪਰ ਹੁਣ ਸ਼ੁਭਮਨ ਗਿੱਲ ਨੇ ਉਨ੍ਹਾਂ ਨੂੰ ਪਛਾੜ ਦਿੱਤਾ ਹੈ। ਖ਼ਬਰ ਲਿਖੇ ਜਾਣ ਤੱਕ ਗਿੱਲ ਨੇ ਪਹਿਲੀ ਪਾਰੀ ਵਿੱਚ 265 ਦੌੜਾਂ ਬਣਾਈਆਂ ਸਨ।
ਟੈਸਟ ਮੈਚਾਂ ਵਿੱਚ ਭਾਰਤ ਲਈ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਕਪਤਾਨ
ਸ਼ੁਭਮਨ ਗਿੱਲ - 265 ਦੌੜਾਂ (ਖ਼ਬਰ ਲਿਖਣ ਤੱਕ)
ਵਿਰਾਟ ਕੋਹਲੀ - 254 ਦੌੜਾਂ
ਵਿਰਾਟ ਕੋਹਲੀ - 243 ਦੌੜਾਂ
ਵਿਰਾਟ ਕੋਹਲੀ - 235 ਦੌੜਾਂ
ਐਮਐਸ ਧੋਨੀ - 224 ਦੌੜਾਂ
ਸ਼ੁਭਮਨ ਗਿੱਲ ਨੇ ਗਾਵਸਕਰ ਦਾ ਵੀ ਤੋੜਿਆ ਰਿਕਾਰਡ
ਇਸ ਪਾਰੀ ਦੌਰਾਨ ਸ਼ੁਭਮਨ ਗਿੱਲ ਨੇ ਇੰਗਲੈਂਡ ਵਿਰੁੱਧ ਟੈਸਟ ਕ੍ਰਿਕਟ ਵਿੱਚ ਭਾਰਤ ਲਈ ਸਭ ਤੋਂ ਵੱਧ ਵਿਅਕਤੀਗਤ ਸਕੋਰ ਬਣਾਉਣ ਦਾ ਰਿਕਾਰਡ ਵੀ ਬਣਾਇਆ। ਇਸ ਤੋਂ ਪਹਿਲਾਂ ਇਹ ਰਿਕਾਰਡ ਸੁਨੀਲ ਗਾਵਸਕਰ ਦੇ ਨਾਮ ਸੀ ,ਜਿਨ੍ਹਾਂ ਨੇ ਇੰਗਲੈਂਡ ਵਿਰੁੱਧ ਟੈਸਟ ਕ੍ਰਿਕਟ ਵਿੱਚ ਭਾਰਤ ਲਈ 221 ਦੌੜਾਂ ਬਣਾਈਆਂ ਸਨ। ਗਾਵਸਕਰ ਨੇ ਇਹ ਕਾਰਨਾਮਾ 1989 ਵਿੱਚ ਟੈਸਟ ਕ੍ਰਿਕਟ ਵਿੱਚ ਇੰਗਲੈਂਡ ਵਿਰੁੱਧ ਕੀਤਾ ਸੀ।
- PTC NEWS