Nabha News : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ 14 ਦਿਨਾਂ ਦੀ ਨਿਆਂਇਕ ਹਿਰਾਸਤ ਅਧੀਨ ਨਾਭਾ ਦੀ ਨਵੀਂ ਜੇਲ੍ਹ ’ਚ ਬੰਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਲਈ ਅੱਜ ਬਾਅਦ ਦੁਪਹਿਰ ਉਨ੍ਹਾਂ ਦੀ ਧਰਮ ਪਤਨੀ ਤੇ ਮਜੀਠਾ ਤੋਂ ਵਿਧਾਇਕ ਗਨੀਵ ਕੌਰ ਮਜੀਠੀਆ ਮੁਲਾਕਾਤ ਕਰਨ ਲਈ ਪਹੁੰਚੇ। ਜਿਥੇ ਗਨੀਵ ਕੌਰ ਮਜੀਠੀਆ ਵੱਲੋਂ ਕਰੀਬ ਡੇਢ ਘੰਟਾ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਗਈ
Nabha News : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ 14 ਦਿਨਾਂ ਦੀ ਨਿਆਂਇਕ ਹਿਰਾਸਤ ਅਧੀਨ ਨਾਭਾ ਦੀ ਨਵੀਂ ਜੇਲ੍ਹ ’ਚ ਬੰਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਲਈ ਅੱਜ ਬਾਅਦ ਦੁਪਹਿਰ ਉਨ੍ਹਾਂ ਦੀ ਧਰਮ ਪਤਨੀ ਤੇ ਮਜੀਠਾ ਤੋਂ ਵਿਧਾਇਕ ਗਨੀਵ ਕੌਰ ਮਜੀਠੀਆ ਮੁਲਾਕਾਤ ਕਰਨ ਲਈ ਪਹੁੰਚੇ। ਜਿਥੇ ਗਨੀਵ ਕੌਰ ਮਜੀਠੀਆ ਵੱਲੋਂ ਕਰੀਬ ਡੇਢ ਘੰਟਾ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਗਈ।
ਮੁਲਾਕਾਤ ਕਰਨ ਤੋਂ ਬਾਅਦ ਵਿਧਾਇਕ ਗੁਨੀਵ ਕੌਰ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬਿਕਰਮ ਸਿੰਘ ਮਜੀਠੀਆ ਹਮੇਸ਼ਾ ਦੀ ਤਰ੍ਹਾਂ ਚੜਦੀ ਕਲਾ ਵਿੱਚ ਹਨ। ਸਰਕਾਰ ਭਾਵੇਂ ਜਿੰਨੀ ਵੀ ਧੱਕੇਸ਼ਾਹੀ ਕਰ ਲਵੇ ਪਰ ਇਸ ਤਰ੍ਹਾਂ ਸਰਕਾਰ ਦੀ ਧੱਕੇਸ਼ਾਹੀ ਤੋਂ ਉਹ ਡਰਨ ਵਾਲੇ ਨਹੀਂ ਹਨ। ਬਿਕਰਮ ਸਿੰਘ ਮਜੀਠੀਆ ਦੀ ਨਿਗਰਾਨੀ ਲਈ ਜੇਲ੍ਹ ਵਿੱਚ ਕੈਮਰੇ ਲਗਾਏ ਗਏ ਹਨ ਦੇ ਜਵਾਬ ਵਿੱਚ ਗਨੀਵ ਕੌਰ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਸਿਰਫ ਪਾਠ ਕਰਦੇ ਵੇਖਿਆ ਜਾ ਸਕਦਾ।
ਬੈਰਕ ਬਦਲਣ ਸੰਬੰਧੀ ਸਵਾਲ 'ਤੇ ਉਹਨਾਂ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਉਹਨਾਂ ਵੱਲੋਂ ਇੱਕ ਐਪਲੀਕੇਸ਼ਨ ਲਗਾਈ ਗਈ ਹੈ ਕੀ ਬਿਕਰਮ ਸਿੰਘ ਮਜੀਠੀਆ ਨੂੰ ਕਿਸੇ ਹੋਰ ਕੈਦੀ ਜਾਂ ਹਵਾਲਾਤੀ ਨਾਲ ਬੰਦ ਨਾ ਰੱਖਿਆ ਜਾਵੇ। ਜਿਸ ਨਾਲ ਉਹਨਾਂ ਦੀ ਸੁਰੱਖਿਆ 'ਤੇ ਕੋਈ ਖਤਰਾ ਆਵੇ। ਉਨ੍ਹਾਂ ਕਿਹਾ ਕਿ ਮਜੀਠੀਆ ਨੂੰ ਔਰੇੰਜ ਸੁਰੱਖਿਆ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਗੁਨੀਵ ਕੌਰ ਮਜੀਠੀਆ ਨੇ ਕਿਹਾ ਅਸੀਂ ਇਸ ਸਬੰਧ ਵਿੱਚ ਕੋਰਟ ਵਿੱਚ ਅਰਜੀ ਵੀ ਦਾਇਰ ਕੀਤੀ ਗਈ ਹੈ, ਜਿਸ ਦੀ ਤਾਰੀਕ 17 ਜੁਲਾਈ ਹੈ।
ਗਨੀਵ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮਨਸ਼ਾ ਕਲੀਅਰ ਹੈ ਪਹਿਲਾ ਚਾਰ ਸਾਲ ਮਜੀਠੀਆ ਤੋਂ ਡਰੱਗ ਦੇ ਕੇਸ ਵਿੱਚ ਪੁੱਛਗਛ ਕੀਤੀ ਅਤੇ ਉਹਨਾਂ ਨੂੰ ਜੇਲ ਵਿੱਚ ਵੀ ਰੱਖਿਆ ਗਿਆ ਸੀ। ਉਨਾਂ ਕਿਹਾ ਕਿ ਹੁਣ ਜਦੋਂ ਉਸ ਕੇਸ ਵਿੱਚੋਂ ਕੁਝ ਨਹੀਂ ਨਿਕਲਿਆ ਅਤੇ ਹੁਣ ਇਹਨਾਂ ਨੇ ਆਮਦਨ ਤੋਂ ਵੱਧ ਜਾਇਦਾਦ ਕੇਸ ਵਿੱਚ ਮਾਮਲਾ ਦਰਜ ਕਰ ਦਿੱਤਾ ਹੈ। ਉਨਾਂ ਨੇ ਇਹ ਵੀ ਦੱਸਿਆ ਕਿ ਸਰਕਾਰ ਕੋਲ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੋਈ ਸਬੂਤ ਨਹੀਂ ਹੈ ਤੇ ਉਹਨਾਂ ਵੱਲੋਂ ਮਾਨਯੋਗ ਅਦਾਲਤ ਵਿੱਚ ਬੇਲ ਐਪਲੀਕੇਸ਼ਨ ਅਪਲਾਈ ਕੀਤੀ ਗਈ ਹੈ ਤੇ ਉਹਨਾਂ ਨੂੰ ਉਮੀਦ ਹੈ ਕਿ ਮਾਨਯੋਗ ਅਦਾਲਤ ਵੱਲੋਂ ਉਹਨਾਂ ਨੂੰ ਜਮਾਨਤ ਦਿੱਤੀ ਜਾਵੇਗੀ।
ਬਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਕਿਹਾ ਕਿ ਜਦੋਂ ਮਜੀਠੀਆ ਨੂੰ ਕੋਰਟ ਵੱਲੋਂ ਨਾਭਾ ਜੇਲ ਵਿੱਚ ਭੇਜਿਆ ਗਿਆ ਸੀ ,ਉਸ ਵੇਲੇ ਸਾਫ ਲਿਖਿਆ ਗਿਆ ਸੀ ਉਹ ਔਰੇਂਜ ਜੋਨ ਵਿੱਚ ਰਹਿਣਗੇ ਪਰ ਇਹਨਾਂ ਵੱਲੋਂ ਆਮ ਬੈਰਕ ਵਿੱਚ ਹੀ ਮਜੀਠੀਆ ਨੂੰ ਰੱਖਿਆ ਹੋਇਆ ਹੈ ਅਤੇ ਅਸੀਂ ਇਹ ਚੈਲੇੰਜ ਵੀ ਕੀਤਾ ਹੈ। ਜਿਸ ਦੇ ਸਬੰਧ ਵਿੱਚ ਕੋਰਟ ਦਾ ਫੈਸਲਾ ਛੇਤੀ ਵੀ ਜਲਦੀ ਹੀ ਆ ਜਾਵੇਗਾ।
- PTC NEWS