Shiromani Akali Dal : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਫਿਰਕੂ ਤੌਰ ’ਤੇ ਪ੍ਰੇਰਿਤ ਸਿੱਖ ਵਿਰੋਧੀ ਆਗੂ ਅਰਵਿੰਦ ਕੇਜਰੀਵਾਲ ਨੇ ਅੱਜ ਪੁਲਿਸ ਦੀ ਦੁਰਵਰਤੋਂ ਕਰ ਕੇ ਅਕਾਲੀ ਵਰਕਰਾਂ ਸਮੇਤ ਸਿੱਖਾਂ ਨੂੰ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਵਿਖੇ ਗੁਰੂ ਘਰਾਂ ਦੇ ਦਰਸ਼ਨਾਂ ਤੋਂ ਰੋਕ ਕੇ ਵੱਡੀ ਬੇਅਦਬੀ ਕੀਤੀ ਹੈ। ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਝੂਠੇ ਕੇਸ ਵਿਚ ਗ੍ਰਿਫਤਾਰੀ ਵਿਰੁੱਧ ਅਕਾਲੀ ਵਰਕਰਾਂ ਦੇ ਨਾਲ ਰਲ ਕੇ ਆਪਣੀ ਗ੍ਰਿਫਤਾਰੀ ਦਿੱਤੀ
Shiromani Akali Dal : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਫਿਰਕੂ ਤੌਰ ’ਤੇ ਪ੍ਰੇਰਿਤ ਸਿੱਖ ਵਿਰੋਧੀ ਆਗੂ ਅਰਵਿੰਦ ਕੇਜਰੀਵਾਲ ਨੇ ਅੱਜ ਪੁਲਿਸ ਦੀ ਦੁਰਵਰਤੋਂ ਕਰ ਕੇ ਅਕਾਲੀ ਵਰਕਰਾਂ ਸਮੇਤ ਸਿੱਖਾਂ ਨੂੰ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਵਿਖੇ ਗੁਰੂ ਘਰਾਂ ਦੇ ਦਰਸ਼ਨਾਂ ਤੋਂ ਰੋਕ ਕੇ ਵੱਡੀ ਬੇਅਦਬੀ ਕੀਤੀ ਹੈ। ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਝੂਠੇ ਕੇਸ ਵਿਚ ਗ੍ਰਿਫਤਾਰੀ ਵਿਰੁੱਧ ਅਕਾਲੀ ਵਰਕਰਾਂ ਦੇ ਨਾਲ ਰਲ ਕੇ ਆਪਣੀ ਗ੍ਰਿਫਤਾਰੀ ਦਿੱਤੀ। ਉਹਨਾਂ ਕਿਹਾ ਕਿ ਇਹ ਕੇਸ ਹੋਰ ਕੁਝ ਨਹੀਂ ਬੱਸ ਕੇਜਰੀਵਾਲ ਦੀ ਪੰਜਾਬੀਆਂ ਖਿਲਾਫ ਨਫਰਤ ਦਾ ਪ੍ਰਤੀਕ ਹੈ ਤੇ ਇਹ ਉਹਨਾਂ ਦੀ ਪੰਜਾਬੀ ਨੂੰ ਲੁੱਟਣ ਦੀ ਲਾਲਸਾ ਦਾ ਝਲਕਾਰਾ ਹੈ।
ਅਕਾਲੀ ਦਲ ਦੇ ਪ੍ਰਧਾਨ ਨੂੰ ਗੁਰਦੁਆਰਾ ਅੰਬ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਪੰਜਾਬ ਪੁਲਿਸ ਦੀਆਂ ਟੁਕੜੀਆਂ ਨੇ ਰੋਕਿਆ, ਜਿਥੇ ਉਹਨਾਂ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਨ ਵਿਰੁੱਧ ਅਕਾਲੀਆਂ ਦੇ ਇਕੱਠ ਨੂੰ ਸੰਬੋਧਨ ਕਰਨਾ ਸੀ। ਵੱਡੀ ਗਿਣਤੀ ਵਿਚ ਸ਼ਾਂਤਮਈ ਅਕਾਲੀ ਵਰਕਰਾਂ ਨੂੰ ਭਾਰੀ ਪੁਲਿਸ ਫੋਰਸ ਨੇ ਹਿਰਾਸਤ ਵਿਚ ਲੈ ਲਿਆ ਤੇ ਉਹਨਾਂ ਨੂੰ ਗੁਰਦੁਆਰਾ ਅੰਬ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਰੋਕਿਆ ਅਤੇ ਗੁਰਦੁਆਰਾ ਸਾਹਿਬ ਵਿਚ ਇਕੱਠ ਕਰਨ ਤੋਂ ਵੀ ਰੋਕਿਆ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਪ ਸਰਕਾਰ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਇੰਨਾ ਡਰ ਸਤਾ ਰਿਹਾ ਹੈ ਕਿ ਇਸਨੇ ਅਕਾਲੀ ਵਰਕਰਾਂ ਖਿਲਾਫ ਸੂਬੇ ਭਰ ਵਿਚ ਨਜ਼ਰਬੰਦੀ ਤੇ ਘਰ ਵਿਚ ਕੈਦ ਕਰਨ ਦੀ ਮੁਹਿੰਮ ਚਲਾਈ ਜਿਸ ਤਹਿਤ ਹਜ਼ਾਰਾਂ ਅਕਾਲੀ ਆਗੂਆਂ ਨੂੰ ਉਹਨਾਂ ਦੀ ਰਿਹਾਇਸ਼ ’ਤੇ ਹੀ ਕੈਦ ਕਰ ਲਿਆ ਗਿਆ। ਮਾਝਾ ਤੋਂ ਅਕਾਲੀ ਆਗੂਆਂ ਨੂੰ ਬਿਆਸ ਦਾ ਪੁੱਲ ਪਾਰ ਕਰਨ ਵੇਲੇ ’ਤੇ ਨਾਕਿਆਂ ’ਤੇ ਰੋਕ ਲਿਆ ਗਿਆ ਤੇ ਉਹਨਾਂ ਨੂੰ ਮੁਹਾਲੀ ਆਉਣ ਤੋਂ ਰੋਕਿਆ ਗਿਆ।
ਉਹਨਾਂ ਕਿਹਾ ਕਿ ਪੰਜਾਬ ਵਿਚ ਜੋ ਕੁਝ ਵੀ ਵਾਪਰ ਰਿਹਾ ਹੈ ਉਹ ਗੈਰ ਪੰਜਾਬੀ ਅਰਵਿੰਦ ਕੇਜਰੀਵਾਲ ਦੇ ਹੁਕਮਾਂ ’ਤੇ ਵਾਪਰ ਰਿਹਾ ਹੈ। ਉਹਨਾਂ ਕਿਹਾ ਕਿ ਪੁਲਿਸ ਕੇਸ ਸਿਰਫ ਮੁਖੌਟਾ ਹਨ। ਉਹਨਾਂ ਕਿਹਾ ਕਿ ਅਸਲ ਵਿਚ ਕੇਜਰੀਵਾਲ ਪੰਜਾਬੀਆਂ ਨਾਲ ਨਫਰਤ ਕਰਦੇ ਹਨ। ਉਹਨਾਂ ਕਿਹਾ ਕਿ ਅਸੀਂ ਸਿੱਖਾਂ, ਪੰਜਾਬੀਆਂ ਤੇ ਅਕਾਲੀਆਂ ਵਜੋਂ ਇਹ ਚੁਣੌਤੀ ਸਵੀਕਾਰ ਕਰਦੇ ਹਾਂ। ਅਸੀਂ ਦਿੱਲੀ ਦੇ ਫਿਰਕੂ ਲੋਕਾਂ ਵੱਲੋਂ ਪੰਜਾਬ ’ਤੇ ਹੁਕਮ ਚਲਾਉਣ ਦੀ ਆਗਿਆ ਨਹੀਂ ਦੇਵਾਂਗੇ। ਉਹਨਾਂ ਕਿਹਾ ਕਿ ਕੇਜਰੀਵਾਲ ਤੇ ਉਹਨਾਂ ਦੇ ਗਿਰੋਹ ਨੇ ਆਪਣੇ ਤਾਨਾਸ਼ਾਹੀ ਰੰਗ ਵਿਖਾਏ ਹਨ ਤੇ ਐਮਰਜੰਸੀ ਦੇ ਮਾੜੇ ਦਿਨ ਚੇਤੇ ਕਰਵਾ ਦਿੱਤੇ ਹਨ। ਉਹਨਾਂ ਕਿਹਾ ਕਿ ਐਮਰਜੰਸੀ ਵੇਲੇ ਵਾਂਗੂ ਹੁਣ ਵੀ ਪੰਜਾਬੀ ਤੇ ਖਾਸ ਤੌਰ ’ਤੇ ਅਕਾਲੀ ਨਿਸ਼ਾਨੇ ’ਤੇ ਹਨ।
ਸੁਖਬੀਰ ਸਿੰਘ ਬਾਦਲ ਨੇ ਹੋਰ ਕਿਹਾ ਕਿ ਕੇਜਰੀਵਾਲ ਹੁਣ ਦਮਨਕਾਰੀ ਨੀਤੀ ਤਿਆਗਣੀ ਪੈ ਰਹੀ ਹੈ ਕਿਉਂਕਿ ਉਸਦੀ ਪੰਜਾਬ ਦੀ ਲੁੱਟ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਦੀ ਨੀਤੀ ਮੂਧੇ ਮੂੰਹ ਡਿੱਗ ਰਹੀ ਹੈ। ਉਹਨਾਂ ਕਿਹਾ ਕਿ ਇਹ ਅਲੋਕਪ੍ਰਿਅ ਤੇ ਜੜ੍ਹਾਂ ਵਿਹੂਣਾ ਨੇਤਾ ਦਮਨਕਾਰੀ ਤੇ ਸਿਆਸੀ ਬਦਲਾਖੋਰੀ ਦੀਆਂ ਨੀਤੀਆਂ ਅਪਣਾ ਰਿਹਾ ਹੈ। ਉਹਨਾਂ ਨੇ ਸ਼ਾਂਤਮਈ ਅਕਾਲੀਆਂ ’ਤੇ ਪੁਲਿਸ ਜ਼ਬਰ ਨੂੰ ਐਮਰਜੰਸੀ ਨਾਲੋਂ ਤੇ ਜੈਤੋਂ ਦੇ ਮੋਰਚੇ ਨਾਲੋਂ ਵੀ ਮਾੜਾ ਕਰਾਰ ਦਿੰਦਿਆਂ ਕਿਹਾ ਕਿ ਉਸ ਵੇਲੇ ਵੀ ਸਿੱਖਾਂ ਨੂੰ ਗੁਰਧਾਮਾਂ ਦੇ ਦਰਸ਼ਨਾਂ ਤੋਂ ਨਹੀਂ ਰੋਕਿਆ ਗਿਆ ਸੀ ਜਿਵੇਂ ਅੱਜ ਅਕਾਲੀ ਵਰਕਰਾਂ ਤੇ ਉਹਨਾਂ ਨੂੰ ਗੁਰਦੁਆਰਾ ਅੰਬ ਸਾਹਿਬ ਦੇ ਦਰਸ਼ਨਾਂ ਤੋਂ ਰੋਕਿਆ ਗਿਆ ਹੈ।ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਨਿੱਜੀ ਤੌਰ ’ਤੇ ਆਪਣੇ ਖਿਲਾਫ ਦਮਨਕਾਰੀ ਨੀਤੀ ਦੀ ਪਰਵਾਹ ਨਹੀਂ ਕਰਦਾ ਕਿਉਂਕਿ ਦਮਨ ਖਿਲਾਫ ਲੜਨਾ ਮੇਰੇ ਖੂਨ ਵਿਚ ਹੈ ਪਰ ਮੈਂ ਸਰਕਾਰ ਨੂੰ ਸ਼ਾਂਤਮਈ ਅਕਾਲੀ ਵਰਕਰਾਂ ਖਿਲਾਫ ਦਮਨਕਾਰੀ ਨੀਤੀਆਂ ਅਪਣਾਉਣ ਖਿਲਾਫ ਚੇਤਾਵਨੀ ਦਿੰਦਾ ਹਾਂ।
ਸੁਖਬੀਰ ਸਿੰਘ ਬਾਦਲ ਨੇ ਅੱਜ ਦੇ ਘਟਨਾਕ੍ਰਮ ਨੂੰ ਲੋਕਤੰਤਰ ਦਾ ਚਿੱਟੇ ਦਿਨ ਕਤਲ ਕਰਾਰ ਦਿੱਤਾ ਅਤੇ ਪੁੱਛਿਆ ਕਿ ਅੱਜ ਮਨੁੱਖੀ ਅਧਿਕਾਰਾਂ ਦੇ ਰਾਖੇ ਕਿਥੇ ਹਨ ? ਉਹਨਾਂ ਕਿਹਾ ਕਿ ਉਹ ਗੈਰ ਪੰਜਾਬੀਆਂ ਵੱਲੋਂ ਚਲਾਈ ਜਾ ਰਹੀ ਇਸ ਸਰਕਾਰ ਵੱਲੋਂ ਪੰਜਾਬੀਆਂ ਨੂੰ ਦਿੱਤੀ ਚੁਣੌਤੀ ਨੂੰ ਪ੍ਰਵਾਨ ਕਰਦੇ ਹਨ ਅਤੇ ਅਸੀਂ ਇਸ ਲੜਾਈ ਨੂੰ ਨਤੀਜੇ ਤੱਕ ਲੈ ਕੇ ਜਾਵਾਂਗੇ। ਉਹਨਾਂ ਕਿਹਾ ਕਿ ਅਕਾਲੀ ਦਲ ਨਾ ਸਿਰਫ ਸੂਬੇ ਦੇ ਸਰੋਤਾਂ ਦੇ ਲੁੱਟ ਦਾ ਵਿਰੋਧ ਕਰੇਗਾ ਬਲਕਿ ਸਾਡੇ ਲੋਕ ਆਪ ਦੇ ਇਸ ਤਾਨਾਸ਼ਾਹੀ ਰਵੱਈਏ ਦਾ ਵੀ ਵਿਰੋਧ ਕਰਨਗੇ ਜਿਸ ਕਾਰਨ ਪੰਜਾਬ ਕੰਗਾਲ ਹੋ ਗਿਆ ਹੈ ਅਤੇ ਸੂਬੇ ਵਿਚ ਸਾਰੇ ਵਿਕਾਸ ਕਾਰਜ ਠੱਪ ਹੋ ਗਏ ਹਨ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਜਿਹੇ ਤਾਨਾਸ਼ਾਹੀ ਹੁਕਮਾਂ ਦਾ ਠੋਕਵਾਂ ਵਿਰੋਧ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਪੰਜਾਬੀਆਂ ਨੂੰ ਅਪੀਲ ਕਰਦੇ ਹਾਂ ਕਿ ਪੰਜਾਬ ਨੂੰ ਆਮ ਆਦਮੀ ਪਾਰਟੀ ਦੇ ਚੁੰਗਲ ਵਿਚੋਂ ਬਚਾਉਣ ਵਾਸਤੇ ਇਕਜੁੱਟ ਹੋਣ ਦੀ ਜ਼ਰੂਰਤ ਹੈ। ਸੁਖਬੀਰ ਸਿੰਘ ਬਾਦਲ ਨੇ ਮੁੜ ਦੁਹਰਾਇਆ ਕਿ ਇਸ ਸਰਕਾਰ ਦੀ ਲੁੱਟ, ਕੁਸ਼ਾਸ਼ਨ ਤੇ ਬਦਲਾਖੋਰੀ ਦੇ ਖਿਲਾਫ ਉਹਨਾਂ ਦੀ ਪਾਰਟੀ ਦੀ ਮੁਹਿੰਮ ਤੇਜ਼ ਹੋਵੇਗੀ ਤੇ ਆਪ ਸਰਕਾਰ ਵੱਲੋਂ 40 ਹਜ਼ਾਰ ਏਕੜ ਜ਼ਮੀਨ ’ਤੇ ਕਬਜ਼ਾ ਕਰਨ ਖਿਲਾਫ 15 ਜੁਲਾਈ ਤੋਂ ਮੁਹਿੰਮ ਲੁਧਿਆਣਾ ਤੋਂ ਸ਼ੁਰੂ ਕੀਤੀ ਜਾਵੇਗੀ।
- PTC NEWS