ਬਾਲੀਵੁੱਡ ਅਦਾਕਾਰ ਵਿਕਰਾਂਤ ਮੈਸੀ ਨੇ ਵੀ ਅਹਿਮਦਾਬਾਦ ਏਅਰ ਇੰਡੀਆ ਜਹਾਜ਼ ਹਾਦਸੇ ਦੀ ਦੁਖਦਾਈ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ, ਪਰ ਇਹ ਦੁੱਖ ਉਨ੍ਹਾਂ ਲਈ ਹੋਰ ਵੀ ਨਿੱਜੀ ਹੋ ਗਿਆ ਜਦੋਂ ਉਨ੍ਹਾਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਉਨ੍ਹਾਂ ਦੇ ਕਿਸੇ ਕਰੀਬੀ ਦੀ ਵੀ ਮੌਤ ਹੋ ਗਈ ਹੈ।
Vikrant Massey Cousin Dies : ਬਾਲੀਵੁੱਡ ਅਦਾਕਾਰ ਵਿਕਰਾਂਤ ਮੈਸੀ ਦੇ ਇੱਕ ਕਰੀਬੀ ਦੋਸਤ ਦੀ ਵੀ ਅਹਿਮਦਾਬਾਦ ਵਿੱਚ ਏਅਰ ਇੰਡੀਆ ਦੇ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ। 12 ਜੂਨ 2025 ਨੂੰ ਅਹਿਮਦਾਬਾਦ ਵਿੱਚ ਹੋਏ ਏਅਰ ਇੰਡੀਆ ਦੇ ਜਹਾਜ਼ ਹਾਦਸੇ ਨੇ ਪੂਰੇ ਦੇਸ਼ ਨੂੰ ਡੂੰਘੇ ਸੋਗ ਵਿੱਚ ਡੁੱਬਾ ਦਿੱਤਾ ਹੈ। ਇਸ ਹਾਦਸੇ ਵਿੱਚ ਜਿੱਥੇ 200 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ, ਉੱਥੇ ਹੀ ਕਈ ਪਰਿਵਾਰਾਂ ਨੂੰ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਦਾ ਦੁੱਖ ਸਹਿਣਾ ਪਿਆ।
ਬਾਲੀਵੁੱਡ ਅਦਾਕਾਰ ਵਿਕਰਾਂਤ ਮੈਸੀ ਨੇ ਵੀ ਇਸ ਦੁਖਦਾਈ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ, ਪਰ ਇਹ ਦੁੱਖ ਉਨ੍ਹਾਂ ਲਈ ਹੋਰ ਵੀ ਨਿੱਜੀ ਹੋ ਗਿਆ ਜਦੋਂ ਉਨ੍ਹਾਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਉਨ੍ਹਾਂ ਦੇ ਕਰੀਬੀ ਦੀ ਵੀ ਮੌਤ ਹੋ ਗਈ।
ਦੱਸ ਦਈਏ ਕਿ ਉਡਾਣ ਵਿੱਚ ਸਵਾਰ ਦੋ ਪਾਇਲਟਾਂ ਦਾ ਨਾਮ ਕੈਪਟਨ ਸੁਮਿਤ ਸੱਭਰਵਾਲ ਅਤੇ ਕਲਾਈਵ ਕੁੰਦਰ ਸੀ। ਜਹਾਜ਼ ਦੀ ਕਮਾਂਡ ਕੈਪਟਨ ਸੁਮਿਤ ਸੱਭਰਵਾਲ ਕੋਲ ਸੀ, ਉਨ੍ਹਾਂ ਦੇ ਨਾਲ ਫਸਟ ਅਫਸਰ ਕਲਾਈਵ ਕੁੰਦਰ ਵੀ ਸਨ। ਉਨ੍ਹਾਂ ਨੂੰ 1100 ਘੰਟੇ ਦੀ ਉਡਾਣ ਦਾ ਤਜਰਬਾ ਸੀ।
ਇੰਸਟਾਗ੍ਰਾਮ ਸਟੋਰੀ ਰਾਹੀਂ ਆਪਣੀ ਸੰਵੇਦਨਾ ਪ੍ਰਗਟ ਕਰਦੇ ਹੋਏ, ਵਿਕਰਾਂਤ ਨੇ ਲਿਖਿਆ ਕਿ ਅੱਜ ਅਹਿਮਦਾਬਾਦ ਵਿੱਚ ਹੋਏ ਇਸ ਬਹੁਤ ਹੀ ਦੁਖਦਾਈ ਹਾਦਸੇ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਅਤੇ ਅਜ਼ੀਜ਼ਾਂ ਲਈ ਮੇਰਾ ਦਿਲ ਟੁੱਟ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਵੀ ਵੱਧ ਦੁਖਦਾਈ ਗੱਲ ਇਹ ਹੈ ਕਿ ਮੇਰੇ ਚਾਚਾ, ਕਲਿਫੋਰਡ ਕੁੰਦਰ ਨੇ ਆਪਣੇ ਪੁੱਤਰ, ਕਲਾਈਵ ਕੁੰਦਰ ਨੂੰ ਗੁਆ ਦਿੱਤਾ, ਜੋ ਉਸ ਬਦਕਿਸਮਤ ਉਡਾਣ ਵਿੱਚ ਪਹਿਲੇ ਅਧਿਕਾਰੀ ਵਜੋਂ ਡਿਊਟੀ 'ਤੇ ਸੀ। ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਇਸ ਮੁਸ਼ਕਿਲ ਸਮੇਂ ਵਿੱਚ ਹਿੰਮਤ ਦੇਵੇ, ਅਤੇ ਉਨ੍ਹਾਂ ਸਾਰਿਆਂ ਨੂੰ ਤਾਕਤ ਦੇਵੇ ਜੋ ਇਸ ਹਾਦਸੇ ਤੋਂ ਬਹੁਤ ਪ੍ਰਭਾਵਿਤ ਹੋਏ ਹਨ।
ਕਾਬਿਲੇਗੌਰ ਹੈ ਕਿ ਇਹ ਘਟਨਾ ਉਦੋਂ ਵਾਪਰਿਆ ਜਦੋਂ ਏਅਰ ਇੰਡੀਆ ਦੀ ਉਡਾਣ AI 171 ਅਹਿਮਦਾਬਾਦ ਤੋਂ ਲੰਡਨ ਜਾ ਰਹੀ ਸੀ ਅਤੇ ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਹੀ ਤਕਨੀਕੀ ਖਰਾਬੀ ਕਾਰਨ ਹਾਦਸਾਗ੍ਰਸਤ ਹੋ ਗਈ। ਜਹਾਜ਼ ਵਿੱਚ 230 ਯਾਤਰੀ ਅਤੇ 12 ਚਾਲਕ ਦਲ ਦੇ ਮੈਂਬਰ ਸਵਾਰ ਸਨ, ਯਾਨੀ ਕੁੱਲ 242 ਲੋਕ।
ਵਿਕਰਾਂਤ ਮੈਸੀ ਦੀ ਇਸ ਪੋਸਟ ਨੇ ਨਾ ਸਿਰਫ਼ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਭਾਵੁਕ ਕਰ ਦਿੱਤਾ, ਸਗੋਂ ਇਹ ਵੀ ਦਿਖਾਇਆ ਕਿ ਇਹ ਹਾਦਸਾ ਲੋਕਾਂ ਦੇ ਜੀਵਨ ਨੂੰ ਕਿੰਨਾ ਡੂੰਘਾ ਪ੍ਰਭਾਵਿਤ ਕਰ ਰਿਹਾ ਹੈ। ਫਿਲਮੀ ਹਸਤੀਆਂ ਦੇ ਪਰਿਵਾਰ ਵੀ ਇਸ ਦੁਖਾਂਤ ਦਾ ਹਿੱਸਾ ਬਣ ਗਏ। ਇਸ ਸਮੇਂ ਪੂਰਾ ਦੇਸ਼ ਸੋਗ ਵਿੱਚ ਹੈ ਅਤੇ ਹਰ ਪਾਸਿਓਂ ਸੰਵੇਦਨਾ ਅਤੇ ਪ੍ਰਾਰਥਨਾਵਾਂ ਦਾ ਮੀਂਹ ਵਰ੍ਹ ਰਿਹਾ ਹੈ।
- PTC NEWS