Gurpreet Singh Hari Nau Murder Case : ਫਰੀਦਕੋਟ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੀ TINDER ਤੋਂ ਮੰਗੀ ਜਾਣਕਾਰੀ , ਸਾਂਸਦ ਦਾ ਅਕਾਊਂਟ ਹਰੀਨੌ ਕਤਲ ਕੇਸ ਨਾਲ ਜੁੜੇ ਹੋਣ ਦਾ ਸ਼ੱਕ

3 weeks ago 7

Gurpreet Singh Hari Nau Murder Case : ਫਰੀਦਕੋਟ ਪੁਲਿਸ ਨੇ ਗੁਰਪ੍ਰੀਤ ਸਿੰਘ ਹਰੀ ਨੌ ਦੇ ਕਤਲ ਮਾਮਲੇ ਵਿੱਚ ਡੇਟਿੰਗ ਐਪ ਟਿੰਡਰ (TINDER )ਤੋਂ ਇੱਕ ਅਕਾਊਂਟ ਬਾਰੇ ਜਾਣਕਾਰੀ ਮੰਗੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਅਕਾਊਂਟ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨਾਲ ਜੁੜਿਆ ਹੋਇਆ ਹੈ। ਪੁਲਿਸ ਨੇ ਟਿੰਡਰ ਨੂੰ ਭੇਜੇ ਇੱਕ ਪੱਤਰ ਵਿੱਚ ਕਿਹਾ ਹੈ ਕਿ ਉਹ ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਦੀ ਜਾਂਚ ਕਰ ਰਹੇ ਹਨ

Reported by:  PTC News Desk  Edited by:  Shanker Badra -- June 07th 2025 06:48 PM -- Updated: June 07th 2025 07:03 PM

Gurpreet Singh Hari Nau Murder Case : ਫਰੀਦਕੋਟ ਪੁਲਿਸ ਨੇ ਗੁਰਪ੍ਰੀਤ ਸਿੰਘ ਹਰੀ ਨੌ ਦੇ ਕਤਲ ਮਾਮਲੇ ਵਿੱਚ ਡੇਟਿੰਗ ਐਪ ਟਿੰਡਰ (TINDER )ਤੋਂ ਇੱਕ ਅਕਾਊਂਟ ਬਾਰੇ ਜਾਣਕਾਰੀ ਮੰਗੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਅਕਾਊਂਟ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨਾਲ ਜੁੜਿਆ ਹੋਇਆ ਹੈ। ਪੁਲਿਸ ਨੇ ਟਿੰਡਰ ਨੂੰ ਭੇਜੇ ਇੱਕ ਪੱਤਰ ਵਿੱਚ ਕਿਹਾ ਹੈ ਕਿ ਉਹ ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਦੀ ਜਾਂਚ ਕਰ ਰਹੇ ਹਨ। 

ਜਾਂਚ ਦੌਰਾਨ ਪੁਲਿਸ ਨੂੰ 'ਅੰਮ੍ਰਿਤ ਸੰਧੂ' ਨਾਮ ਦਾ ਇੱਕ ਟਿੰਡਰ ਅਕਾਊਂਟ ਮਿਲਿਆ ਹੈ, ਜਿਸਦਾ ਅੰਮ੍ਰਿਤਪਾਲ ਸਿੰਘ ਨਾਲ ਜੁੜਿਆ ਹੋਣ ਦਾ ਸ਼ੱਕ ਹੈ। ਮ੍ਰਿਤਕ ਹਰੀ ਨੌ ਟਾਕਸ' ਨਾਮ ਦਾ ਇੱਕ ਫੇਸਬੁੱਕ ਪੇਜ ਚਲਾਉਂਦਾ ਸੀ ਅਤੇ ਅੰਮ੍ਰਿਤਪਾਲ ਸਿੰਘ ਵਿਰੁੱਧ ਬੋਲ ਰਿਹਾ ਸੀ। ਪੁਲਿਸ ਨੇ ਆਪਣੇ ਪੱਤਰ ਵਿੱਚ ਸਪੱਸ਼ਟ ਕੀਤਾ ਹੈ ਕਿ ਜਾਂਚ ਦੌਰਾਨ ਮਿਲੇ ਇਸ ਟਿੰਡਰ ਅਕਾਊਂਟ ਦੇ ਸੰਚਾਰ ਅਤੇ ਡੇਟਾ ਵਿਸ਼ਲੇਸ਼ਣ ਜਾਂਚ ਏਜੰਸੀ ਨੂੰ ਕੇਸ ਨੂੰ ਸੁਲਝਾਉਣ ਵਿੱਚ ਮਦਦ ਕਰ ਸਕਦੇ ਹਨ।


 ਪੁਲਿਸ ਵੱਲੋਂ ਮੰਗੀ ਗਈ ਜਾਣਕਾਰੀ

ਪੰਜਾਬ ਪੁਲਿਸ ਨੇ ਟਿੰਡਰ ਤੋਂ ਅਕਾਊਂਟ ਬਾਰੇ ਵਿਆਪਕ ਜਾਣਕਾਰੀ ਮੰਗੀ ਹੈ। ਇਸ ਵਿੱਚ 1 ਜਨਵਰੀ, 2019 ਤੋਂ ਹੁਣ ਤੱਕ ਸਬਸਕ੍ਰਾਈਬ ਡਿਟੇਲ, ਨਾਮ, ਜਨਮ ਮਿਤੀ, ਫ਼ੋਨ ਨੰਬਰ, ਸਥਾਨ ਦੀ ਜਾਣਕਾਰੀ ਅਤੇ IP ਐਡਰੈੱਸ ਲੌਗ ਸ਼ਾਮਲ ਹਨ। ਪੁਲਿਸ ਨੇ ਟਿੰਡਰ ਅਕਾਊਂਟ ਦੁਆਰਾ ਅਪਲੋਡ ਕੀਤੇ ਗਏ ਸਾਰੇ ਲਿੰਕ ਕੀਤੇ ਈਮੇਲ ਆਈਡੀ ਅਤੇ ਫ਼ੋਨ ਨੰਬਰ, ਫੋਟੋਆਂ ਅਤੇ ਮੀਡੀਆ ਫਾਈਲਾਂ, ਦੋਸਤਾਂ/ਸੰਪਰਕਾਂ ਦੀ ਸੂਚੀ ਅਤੇ ਆਪਸੀ ਮੈਚ, ਚੈਟ ਇਤਿਹਾਸ ਅਤੇ ਟਿੰਡਰ ਪਲੇਟਫਾਰਮ ਰਾਹੀਂ ਆਦਾਨ-ਪ੍ਰਦਾਨ ਕੀਤੇ ਗਏ ਸੁਨੇਹੇ ਅਤੇ ਹੋਰ ਕੋਈ ਵੀ ਵੇਰਵੇ ਵੀ ਮੰਗੇ ਹਨ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪਿਛਲੇ ਸਾਲ ਅਕਤੂਬਰ ਵਿੱਚ ਦਾਅਵਾ ਕੀਤਾ ਸੀ ਕਿ ਹਰੀਨੌ ਨੂੰ ਕਥਿਤ ਤੌਰ 'ਤੇ ਅੰਮ੍ਰਿਤਪਾਲ ਸਿੰਘ ਦੇ ਇਸ਼ਾਰੇ 'ਤੇ ਮਾਰਿਆ ਗਿਆ ਸੀ। ਅੰਮ੍ਰਿਤਪਾਲ ਸਿੰਘ ਇਸ ਸਮੇਂ ਸਖ਼ਤ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਜੇਲ੍ਹ ਵਿੱਚ ਹੈ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਗੈਂਗਸਟਰ ਤੋਂ ਅੱਤਵਾਦੀ ਬਣੇ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਇਸ ਕਤਲ ਦਾ ਮੁੱਖ ਸਾਜ਼ਿਸ਼ਕਰਤਾ ਸੀ। ਇਸ ਮਾਮਲੇ ਵਿੱਚ ਗੈਂਗ ਦੇ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

 ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ ਅੰਮ੍ਰਿਤਪਾਲ 

ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਹਨ ਅਤੇ ਇਸ ਸਮੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। 'ਵਾਰਿਸ ਪੰਜਾਬ ਦੇ' ਸੰਗਠਨ ਦੇ ਮੁਖੀ ਅੰਮ੍ਰਿਤਪਾਲ ਨੇ ਹੁਣ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਮ ਨਾਲ ਆਪਣੀ ਪਾਰਟੀ ਦਾ ਐਲਾਨ ਕੀਤਾ ਹੈ। ਅੰਮ੍ਰਿਤਪਾਲ ਆਪਣੇ 9 ਸਾਥੀਆਂ ਸਮੇਤ ਜੇਲ੍ਹ ਵਿੱਚ ਬੰਦ ਸੀ ਪਰ ਦੋ ਮਹੀਨੇ ਪਹਿਲਾਂ ਉਸਦੇ ਸਾਥੀਆਂ ਦਾ NSA ਰੱਦ ਕਰ ਦਿੱਤਾ ਗਿਆ ਸੀ ਪਰ ਉਸਦੀ NSA ਤੀਜੀ ਵਾਰ ਵਧਾਈ ਗਈ ਸੀ।

ਦੱਸ ਦੇਈਏ ਕਿ 'ਵਾਰਿਸ ਪੰਜਾਬ ਦੇ' ਸੰਸਥਾ ਦੇ ਸਾਬਕਾ ਵਿੱਤ ਸਕੱਤਰ ਗੁਰਪ੍ਰੀਤ ਸਿੰਘ ਹਰੀਨੌ ਦੀ ਪਿਛਲੇ ਸਾਲ 9 ਅਕਤੂਬਰ ਨੂੰ ਉਨ੍ਹਾਂ ਦੇ ਪਿੰਡ ’ਚ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਸੀ। 'ਵਾਰਿਸ ਪੰਜਾਬ ਦੇ' ਸੰਸਥਾ ਦੇ ਮੁਖੀ ਅਦਾਕਾਰ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੇ ਸੰਸਥਾ ਦੀ ਕਮਾਨ ਸੰਭਾਲੀ ਸੀ, ਜਿਸ ਤੋਂ ਬਾਅਦ ਵਿੱਤ ਸਕੱਤਰ ਰਹੇ ਗੁਰਪ੍ਰੀਤ ਸਿੰਘ ਹਰੀਨੌ ਨੇ ਸੰਸਥਾ ਛੱਡ ਦਿਤੀ ਸੀ।

ਗੁਰਪ੍ਰੀਤ ਅਤੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਵਿਚਾਲੇ ਸੰਗਠਨ ਦੀਆਂ ਗਤੀਵਿਧੀਆਂ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਸੀ ਅਤੇ ਪੁਲਿਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਵਿਦੇਸ਼ ’ਚ ਬੈਠੇ ਅਰਸ਼ ਡੱਲਾ ਦੀ ਇਸ ਕਤਲ ਨੂੰ ਅੰਜਾਮ ਦੇਣ ’ਚ ਭੂਮਿਕਾ ਹੈ। ਇਸ ਤੋਂ ਬਾਅਦ ਪੁਲਿਸ ਨੇ ਉਕਤ ਕੇਸ ’ਚ ਅੰਮ੍ਰਿਤਪਾਲ ਸਿੰਘ ਅਤੇ ਅਰਸ਼ ਡੱਲਾ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਸੀ। ਇਸ ਮਾਮਲੇ ’ਚ ਪੁਲਿਸ ਵਲੋਂ ਦੋਵੇਂ ਸ਼ੂਟਰਾਂ, ਰੇਕੀ ਕਰਨ ਵਾਲੇ 3 ਮੁਲਜ਼ਮਾਂ ਸਮੇਤ ਕੁੱਝ ਹੋਰ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। 

- PTC NEWS

Read Entire Article